[ਸ: ਨ:। ਸੰਸਕ੍ਰਿਤ, ਅਹਮ੍ਹ੍ਹ: ਮੇ। ਪੰਜਾਬੀ, ਮੈਂ] ੧. ਮੈਂ। ਯਥਾ- ‘ਮੈ ਓਲ੍ਹਗੀਆ’ (੪੨੧)। ੨. ਮੇਰੇ। ਯਥਾ- ‘ਮੈ ਊਪਰਿ ਨਦਰਿ ਕਰੀ’ (੫੬੧)। ਦੇਖੋ, ‘ਮੈ ਕੀ’, ‘ਮੈ ਗੁਣ ਗਲਾ ਕੇ ਸਿਰਿ ਭਾਰ’ ੩. ਮੈਨੂੰ। ਯਥਾ- ‘ਮੈ ਆਇ ਮਿਲਹੁ ਜਗਜੀਵਨ ਪਿਆਰੇ’ (੯੫)। ਤਥਾ-’ਮੈ ਦਸਿਹੁ ਮਾਰਗ’ (੧੦੯੮)। ੪. ਮੇਰੇ। ਦੇਖੋ, ‘ਮੈ ਮਨਿ’ ੫. ਮੈਂ ਦਾ ਅੰਤ੍ਰੀਵ ਅਹੰ ਭਾਵ, ਹਉਮੈ, ਹਉਂ। ਯਥਾ- ‘ਮੈ ਨ ਮਰਉ ਮਰਿਬੋ ਸੰਸਾਰਾ’ (੩੨੫)। ੬. [ਦੇਖੋ, ਉਪਰਲਾ ਅੰਕ] ਮੈਂ ਦਾ ਭਾਵ, ਮੱਮਤ, ਮੈਂ-ਪਨ। ਯਥਾ- ‘ਹਉ ਹਉ ਮੈ ਮੈ ਵਿਚਹੂ ਖੋਵੈ’ (੯੪੩)। ੭. [ਅ:। ਸੰਸਕ੍ਰਿਤ, ਮਯ। ਪੰਜਾਬੀ, ਮਯ, ਮੈਂ-ਮਈ] ਰੂਪੀ। ਯਥਾ- ‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ’ (੧੩)। ੮. [ਸੰ:। ਸੰਸਕ੍ਰਿਤ, ਮਦ। ਪ੍ਰਾਕ੍ਰਿਤ, ਮਯ। ਫ਼ਾਰਸੀ, ਮਯ] ਸ਼ਰਾਬ। ਯਥਾ- ‘ਮਨੁ ਮੈ ਮਤੁ ਮੈਗਲ ਮਿਕਦਾਰਾ’ (੧੫੯), ਮਨ (ਹੰਕਾਰ ਰੂਪੀ ਸ਼ਰਾਬ ਪੀ ਕੇ) ਹਾਥੀ ਵਾਂਗੂੰ ਸ਼ਰਾਬ ਵਿੱਚ (ਮਤੁ) ਮਸਤ ਹੋ ਰਿਹਾ ਹੈ। ੯. [ਸੰ:। ਸੰਸਕ੍ਰਿਤ, ਮਦ। ਪ੍ਰਾਕ੍ਰਿਤ, ਮਅ। ਪੁ: ਪੰਜਾਬੀ, ਮੈ] ਨਸ਼ਾ, ਮਦ। ਕਸਤੂਰੀ ਨੂੰ ਮ੍ਰਿਗ ਦਾ ਮਦ ਕਹਿੰਦੇ ਹਨ, ਇਸ ਕਰਕੇ ਉਸ ਨੂੰ ਮ੍ਰਿਗਮਦ ਤੇ ਮ੍ਰਿਗਮੈ ਵੀ ਕਹਿੰਦੇ ਹਨ। ਯਥਾ- ‘ਮਿਰਗਮੈ ਹਰਣਾ’ (੭੨੧)।
ਮੈ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ