[email protected]

[ਸੰ:। ਦੇਖੋ, ‘ਮੋਰ’। ਮੋਰ ਦਾ ਬਹੁ-ਬਚਨ ਮੋਰੀਂ = ਮੋਰਾਂ ਨੇ] ੧. ਮੋਰਾਂ ਨੇ। ਯਥਾ- ‘ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ’ (੫੫੭), ਮੋਰਾਂ ਨੇ ਮਿਠੀ ਮਿਠੀ ਅਵਾਜ਼ ਲਾਈ (ਖ਼ੁਸ਼ੀ ਮਨਾਈ) ਹੈ, ਕਿਉਂਕਿ ਸਾਵਣ ਆ ਗਿਆ ਹੈ, ਭਾਵ ਪ੍ਰਾਪਤੀ ਸਮੇਂ ਮੇਰੇ ਇੰਦ੍ਰਯ ਬੜੇ ਖ਼ੁਸ਼ ਹੋਏ। ਮਾਨੋ ਇਕ ਸੰਤ ਜਗਿਆਸੂ ਕੋਲੋਂ ਪੁੱਛਦਾ ਹੈ ਭਈ ਅੱਜ ਤੇਰਾ ਮੁਖ ਉਦਾਸ ਕਿਉਂ ਹੈ? (ਉੱਤਰ) ਹੇ ਸੰਤ ਜੀ! ਇਕੇਰਾਂ ਮੈਂ ਧਿਆਨ ਕਰਨ ਲੱਗਾ ਸਾਂ ਤਾਂ (ਸੁਫ਼ਨੇ ਆਇਆ) ਥੋੜ੍ਹਾ ਚਮਤਕਾਰ ਹੋਇਆ ਸੀ ਤਦ ਤਾਂ ਮੋਰਾਂ ਵਾਂਙੂ ਮੇਰੀਆਂ ਇੰਦਰੀਆਂ ਨੇ ਰੁਣਝੁਣ ਲਾ ਦਿਤਾ, ਜੀਭ ਮਿਠੀ ਬੋਲਣ ਲੱਗੀ ਆਦਿ, ਗੱਲ ਕੀ ਮੇਰੇ ਭਾਣੇ ਤਾਂ ਸਾਵਣ ਆ ਗਿਆ ਸੀ। ਦੇਖੋ, ‘ਮੁੰਧੁ’ ੨. [ਸੰ:। ਫ਼ਾਰਸੀ, ਮੋਰੀ = ਪਾਣੀ ਨਿਕਲਣ ਦੀ ਨਾਲ] ਨਾਲੀ, ਰਸਤਾ, ਰਾਹ। ਯਥਾ- ‘ਗੁਰਿ ਦਿਖਲਾਈ ਮੋਰੀ’ (੬੫੬)। ੩. [ਸੰ:। ਨਾ:। ਬ੍ਰਿਜ ਭਾਸ਼ਾ] ਮੇਰੀ। ਯਥਾ- ‘ਅਬ ਮੋਹਿ ਜਾਨੀ ਰੇ ਮੇਰੀ ਗਈ ਬਲਾਇ’ (੮੮੭), ਤਥਾ-’ਮੋਰੀ ਅਹੰ ਜਾਇ’ (੮੩੦)।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found