[email protected]

[ਸੰ:। ਸੰਸਕ੍ਰਿਤ, ਮੋਹ=ਮੂਰਛਾ, ਅਗਿਆਨ, ਮੂਰਖਤਾ, ਭੁੱਲ, ਆਤਮ ਅਗਿਆਨ। ਧਾਤੂ ਹੈ ਮੁਹ੍ਹ੍ਹ=ਮੂਰਖ ਹੋਣਾ] ੧. ਜੀਵਾਂ ਦੀ ਉਹ ਬਿਰਤੀ ਜਿਸ ਦੁਆਰਾ ਉਹ ਸੰਸਾਰਕ ਪਦਾਰਥਾਂ ਅਤੇ ਭੋਗਾਂ ਨੂੰ ਸਤਿ ਮੰਨ ਕੇ ਉਹਨਾਂ ਵਿੱਚ ਲੱਗਦੇ ਹਨ, ਵੀਚਾਰ, ਵਿਵੇਕ, ਵੈਰਾਗ, ਅਭਿਆਸ ਆਦਿ ਤੋਂ ਪਰ੍ਹੇ ਰਹਿੰਦੇ ਹਨ। ਯਥਾ- ‘ਮੋਹੁ ਅਰ ਭਰਮੁ ਤਜਹੁ ਤੁਮ੍ਹ੍ਹ ਬੀਰ’ (੩੫੬), ਤਥਾ-’ਮੋਹ ਮਗਨ ਪਤਿਤ ਸੰਗਿ ਪ੍ਰਾਨੀ’ (੮੨੦), ਮੋਹ ਵਿੱਚ ਡੁੱਬਾ (ਧਰਮ ਤੋਂ ਡਿੱਗੇ ਪੁਰਖਾਂ) ਨਾਲ ਮੇਲ ਕਰਦਾ ਹੈ। ਤਥਾ-’ਮੋਹ ਮਗਨ ਮਹਿ ਰਹਿਆ ਬਿਆਪੇ’ (੭੫੯), ਮੋਹ ਦੇ ਖੋਭੇ ਵਿੱਚ। ੨. ਪਿਆਰ। ਯਥਾ- ‘ਮੋਹੁ ਕੂੜੁ ਕੁਟੰਬੁ ਹੈ ਮਨਮੁਖ ਮੁਗਧੁ ਰਤਾ’ (੭੮੭)। ੩. [ਸੰ: ਨਾ:। ਸੰਸਕ੍ਰਿਤ, ਅਹਮ੍ਹ੍ਹ। ਬ੍ਰਿਜ ਭਾਸ਼ਾ, ਮੋਹਿ] ਮੈਂ। ਯਥਾ- ‘ਮੋਹਿ ਪਰਦੇਸਨਿ ਦੂਰ ਤੇ ਆਈ’ (੨੦੪)। ੪. ਮੈਨੂੰ। ਯਥਾ- ‘ਅਬ ਮੋਹਿ ਮਿਲਿਓ ਹੈ ਜੀਆਵਨ ਹਾਰਾ’ (੩੨੫)।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found