[ਕ੍ਰਿ:। ਸੰਸਕ੍ਰਿਤ, ਮਨਨਂ* । ਪੰਜਾਬੀ, ਮੰਨਣਾ] ੧. ਮੰਨਨ ਕਰੇ** । ਜੋ ਪੜ੍ਹੇ, ਸੁਣੇ, ਸਮਝੇ, ਉਸ ਨੂੰ ਮੰਨ ਲਵੇ ਕਿ ਠੀਕ ਹੈ, ਤਾਂ ਜੁ ਉਸ ਪਰ ਟੁਰ ਸਕੇ। ੨. ਤਸਲੀਮ ਕਰੇ, ਈਮਾਨ ਲਿਆਵੇ। ਯਥਾ- ‘ਮੰਨੇ ਨਾਉ ਸੋਈ ਜਿਣਿ ਜਾਇ’ (੯੫੪)। ੩. [ਸੰ:] ਮੰਨਨ ਕਰਨ ਵਾਲਾ। ੪. ਮੰਨਣ ਨਾਲ, ਤਸਲੀਮ ਕਰ ਲੈਣ ਨਾਲ। ਯਥਾ- ‘ਮੰਨੇ ਕੀ ਗਤਿ ਕਹੀ ਨ ਜਾਇ’ (੩)। *ਧਾਤ ‘ਮਨ੍ਹ੍ਹ’ ਦੇ ਐਤਨੇ ਅਰਥ ਹਨ-ਮਨ੍ਹ੍ਹ = ਜਾਣਨਾ, ਸਮਝਣਾ, ਸੋਚਣਾ, ਮੰਨ ਲੈਣਾ, ਸੰਮਤ ਹੋਣਾ, ਪਰਵਾਹ ਕਰਨੀ, ਹੰਕਾਰ ਕਰਨਾ, ਸਤਿਕਾਰ ਕਰਨਾ, ਪੂਜਾ ਕਰਨੀ, ਮੁਗਧ ਹੋਣਾ%**ਸ਼੍ਰਵਣ, ਮੰਨਣ, ਨਿਧਿਆਸਣ, ਸਾਖਿਆਤਕਾਰ ਵਿਚੋਂ ਦੂਸਰਾ ਅਮਲ-ਮੰਨਣ। ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ