[email protected]

[ਸੰ:। ਅਰਬੀ, ਰਦ਼ਾ] ੧. ਇੱਛਾ, ਮਰਜ਼ੀ, ਖ਼ੁਸ਼ੀ। ਯਥਾ- ‘ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ’ (੧੩੮੨)। ੨. ਭਾਣਾ, ਅਕਾਲ ਪੁਰਖ ਦੀ ਮਰਜ਼ੀ, ਈਸ਼੍ਵਰੇਛਾ। ਯਥਾ- ‘ਸੋ ਕਰੇ ਜਿ ਤਿਸੈ ਰਜਾਇ’ (੪੭੫)। ੩. ਦੁਖ ਸੁਖ ਆਦਿ ਜੋ ਜੀਵ ਪਰ ਪਵੇ, ਉਸ ਨੂੰ ਰੱਬ ਦਾ ਕੀਤਾ ਜਾਣ ਕੇ ਰਾਜ਼ੀ ਰਹਿਣਾ, ਰੋਸ ਨਹੀਂ ਕਰਨਾ, ਗ਼ਮ ਚਿੰਤਾ ਵਿਚ ਨਹੀਂ ਪੈਣਾ। ਮੁਰਾਦ ਇਹ ਹੁੰਦੀ ਹੈ ਕਿ ਨਾਮ ਨਾਲ ਜੋ ਰਸ ਪੈਂਦਾ ਹੈ ਉਹ ਸੁਆਦ ਤੇ ਸੁਖ ‘ਰੰਜ’ ਰੋਸ ਨਾਲ ਹਟ ਜਾਂਦਾ ਹੈ, ਜੇ ਰਜ਼ਾ ਸਮਝੇ ਤੇ ਰੋਸ ਨਾ ਕਰੇ ਤਾਂ ਨਾਮ ਰੰਗ ਰਸ ਕਾਇਮ ਰਹਿੰਦਾ ਹੈ। ਯਥਾ- ‘ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ’ (੧੪੧), ਤਥਾ-’ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ’ (੧੪੮)।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found