[ਸੰ:। ਸੰਸਕ੍ਰਿਤ, ਲੋਚ੍ਹ੍ਹ (ਲੋਚਨਂ) ਤੱਕਣਾ। ਪੰਜਾਬੀ, ਲੋਚਨਾ* = ਦੇਖਣਾ, ਚਾਹੁਣਾ, ਲੋਚ, ਲੋਚਾ = ਦ੍ਰਿਸ਼ਟੀ, ਚਾਹ, ਇੱਛਾ, ਤਾਂਘ, ਸ਼ਰਧਾ] ੧. ਦ੍ਹ੍ਹਿ੍ਰਸ਼ਟੀ, ਨਜ਼ਰ। ਯਥਾ- ‘ਲੋਚਾ ਸਮਸਰਿ ਇਹੁ ਬਿਉਹਾਰਾ’ (੩੨੭), ਜਦੋਂ ਇਹ ਵਿਹਾਰ ਹੋਵੇ ਤਦ ਸਮਦ੍ਰਿਸ਼ਟੀ (ਪ੍ਰਾਪਤ ਹੋ ਜਾਂਦੀ ਹੈ)। ੨. [ਲੋਚਾ = ਇੱਛਾ, ਸਮ = ਬਰਾਬਰ, ਸਰ = ਪ੍ਰਾਪਤ] ਇੱਛਾ। ਤੁਕ ਦਾ ਅਰਥ-ਇੱਛਾ ਅਨੁਸਾਰ ਪ੍ਰਾਪਤ ਹੋਇਆ ਹੈ (ਇਹ ਬਿਉਹਾਰ)। ੩. ਸ਼ਰਧਾ। ਯਥਾ- ‘ਹਮ ਹਰਿ ਲੋਚ ਲੋਚਾਨੀ’ (੬੬੭), ਸਾਨੂੰ ਵਾਹਿਗੁਰੂ ਦੀ ਸ਼ਰਧਾ ਲੱਗੀ ਹੈ। ੪. [ਸੰ:। ਦੇਖੋ, ਉਪਰਲਾ ਪਦ] ਤਾਂਘੀਆਂ ਹੋਈਆਂ ਗੱਲਾਂ, ਮਨ ਵਿਚ ਪ੍ਰੇਮ ਦੀ ਖਿੱਚ ਨਾਲ ਚਾਹੀਆਂ ਉਮੰਗਾਂ। ਯਥਾ- ‘ਹਰਿ ਲੋਚਾ ਪੂਰਨ ਮੇਰੀਆ’ (੭੪)। *ਲੋਚਨਂ = ਤੱਕਣਾ। ਪਿਆਰ ਵਿਚ ਉਡੀਕਦਾ ਹੈ, ਤੱਕੀਦਾ ਹੈ, ਲੱਭੀਦਾ ਹੈ, ਐਉਂ ਇਸ ਦੇ ਅਰਥ-ਆਸ਼ਾ ਤੇ ਤਾਂਘ ਬਣਦੇ, ਫੇਰ ਖਿੱਚ ਤੇ ਸ਼ਰਧਾ ਬਣ ਗਏ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ