[ਸੰ:। ਸੰਸਕ੍ਰਿਤ, ਬਨ। ਪ੍ਰਾਕ੍ਰਿਤ, ਵਣ। ਪੰਜਾਬੀ, ਵਣ=ਜੰਗਲ] ਜੰਗਲ, ਬਨ, ਉਜਾੜ। ਯਥਾ- ‘ਰਵਿਆ ਵਿਚਿ ਵਣਾ’ (੧੩੩), ਤਥਾ-’ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ॥ ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ’ (੫੫੮), ਇਕ ਮੇਰੇ ਬਿਰਹੋਂ ਤੋਂ ਬਾਝ ਸਾਰਾ ਜਹਾਨ ਤੇ ਪੰਛੀ ਵੀ ਰੋ ਪਏ, ਪਰ ਜਿਸ ਬਿਰਹੁ ਨੇ ਪਿਰੀ ਤੋਂ ਵਿਛੋੜਿਆ ਸੀ, ਉਹ ਨਾ ਰੋਇਆ, ਸੰਤ ਨੇ ਕਿਹਾ। ਦੇਖੋ, ‘ਬਾਹੀ’
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ