[ਖ: ਤ: ਪੁ: ਸ:। ਅਰਬੀ, ਅਕਲ] ੧. ਸੰਪ੍ਰਦਾਈ ਇਸ ਦਾ ਅਰਥ ਅਕਲ ਦੀ ਸਾਰ ਯਾ ਥਹੁ ਕਰਦੇ ਹਨ। ੨. ਪੰਡਤ ਜਨ ਅਕਲ ਦਾ ਸਰੋਵਰ ਕਰਦੇ ਹਨ। 20 ੩. ਪਰ ਜਾਪਦਾ ਐਉਂ ਹੈ ਕਿ ਇਹ ‘ਅਕਲ ਸ਼ਊਰ’ ਅਰਬੀ ਲਫ਼ਜ਼ ਹੈ ਜੋ ਉਸ ਜ਼ਮਾਨੇ ਪੰਜਾਬੀ ਵਿੱਚ ਅਕਲ ਪਦ ਦੇ ਨਾਲ ‘ਅਕਲ ਸ਼ਊਰ’ ‘ਕੱਠਾ ਵਰਤੀਂਦਾ ‘ਅਕਲ ਸਰ’ ਦੇ ਰੂਪ ਵਿਚ ਛੋਟਾ ਹੋ ਗਿਆ। (ਕਾਈ ਸਰ ਨਹੀਂ ਪੈਂਦਾ) ਹੁਣ ਤਕ ਪੰਜਾਬੀ ਬੋਲਦੇ ਹਨ ਕਿ ਕੁਛ ਸਮਝ ਨਹੀਂ ਪੈਂਦੀ। ਅਕਲ ਨਾਮ ਹੈ ਬੁੱਧੀ ਦਾ ਤੇ ਸ਼ਊਰ ਨਾਮ ਹੈ ਤਮੀਜ਼ ਦਾ, ਬਿਬੇਕ ਦਾ। ਯਥਾ- ‘ਇਕਨਾ ਸਿਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ’ (੧੪੧੧), ਸਿੱਧੀ ਉਹ ਸਮਝ ਹੈ ਜੋ ਕਾਰਣ ਕਾਰਜ ਵਿਚਾਰੇ ਬਿਨਾ ਜਾਣਦੀ ਹੈ, ਸੁਤੇ ਸਿਧ ਅੰਦਰ ਗਯਾਨ ਦੇ ਦਿੰਦੀ ਹੈ। ਬੁੱਧੀ, ਜੋ ਕਾਰਣ ਕਾਰਜ ਵਿਚਾਰ ਕੇ ਸਿੱਟੇ ‘ਤੇ ਅੱਪੜਦੀ ਹੈ। ‘ਅਕਲ’ ਹੈ ਵੀਚਾਰ, ਤੇ ‘ਸਰ’ ਯਾ ਸ਼ਊਰ ਹੈ ਵਿਵੇਕ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ