ਅਜਾਏ[ਗੁ:। ਅ = ਨਹੀਂ + ਜਾਇ = ਥਾਉਂ = ਕੁਥਾਉਂ। ਅਰਬੀ ਵਿਚ ਜ਼ਾਇਆ ਕਹਿੰਦੇ ਹਨ ਵਿਅਰਥ ਨੂੰ, ਪੰਜਾਬੀ ਬੋਲ-ਚਾਲ ਵਿਚ ਆਦੇਸ਼ ਹੋ ਗਿਆ। (ਪੰਜਾਬੀ ਅਜੇ ਵੀ ਬੋਲਦੇ ਹਨ, ਚੀਜ਼ ਅਜਾਇਆ ਗਈ ਦਾ ਕੀ ਲਾਭ)] ਕੁਥਾਂ, ਵਿਅਰਥ। ਯਥਾ- ‘ਮਨਮੁਖ ਕਰਮ ਕਰੈ ਅਜਾਈ’ (੧੩੪੮), ਮਨਮੁਖ ਵ੍ਯਰਥ (ਜਾਂ ਖੋਟੀ ਜਗ੍ਹਾ) ਕੰਮ ਕਰਦੇ ਹਨ। ਤਥਾ-’ਬੋਲਤ ਬੋਲ ਅਜਾਏ’ (੮੨੦), (ਸਾਕਤ) ਵ੍ਯਰਥ ਬਚਨ ਬੋਲਦੇ ਹਨ।