[ਗੁ: ਸੰਸਕ੍ਰਿਤ, ਅਨਾਚਾਰੀ। ਅਨ + ਆਚਾਰਨ੍ਹ੍ਹਿ] ਖੋਟੇ ਕਰਮਾਂ ਵਾਲਾ, ਪਾਪ ਕਰਮਾਂ ਵਾਲਾ, ਧਰਮ ਸ਼ਾਸਤ੍ਰ ਦੇ ਰੋਕੇ ਕੰਮ ਕਰਨ ਵਾਲਾ ਤੇ ਕਰਨ ਯੋਗ ਦੱਸੇ ਨਾ ਕਰਨ ਵਾਲਾ। ਯਥਾ- ‘ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ’ (੧੪੧੩), ਬ੍ਰਾਹਮਣ ਅਤੇ ਗਊ ਦਾ ਘਾਤ ਕਰਨਾ, ਕੰਞਕਾਂ ਅਤੇ ਦੁਰਾਚਾਰੀਆਂ ਦਾ ਦਾਨ ਲੈਣਾ। ਭਾਵ ਇਹ ਕਿ ਜੋ ਕੰਨਯਾ ਦਾ ਪੈਸਾ ਲੈ ਕੇ ਵਿਆਹ ਕਰ ਦਿੰਦੇ ਹਨ, ਅਰ ਅਨਾਚਾਰੀਆਂ ਦਾ ਧਾਨ ਲੈਂਦੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ