[ਗੁ:। ਸੰਸਕ੍ਰਿਤ, ਅਸਥਾਹ। ਪੰਜਾਬੀ, ਅ + ਥਾਹ] ੧. ਜਿਸ ਦੀ ਥਾਹ ਨਾ ਆਵੇ, ਜਿਸ ਪਾਣੀ ਦੀ ਹੇਠਲੀ ਭੋਂ ਨਾ ਲੱਭੇ, ਭਾਵ ਬੇਅੰਤ, ਜਿਹੜਾ ਜਾਚਿਆ ਨਾ ਜਾਏ, ਜੋ ਸਮਝ ਤੋਂ ਪਰੇ ਹੋਵੇ। ਯਥਾ- ‘ਗਹਿਰ ਗੰਭੀਰੁ ਅਥਾਹੁ’ (੧੧੦੨), ੨. ਸਮੁੰਦਰ, ਤਥਾ-’ਗਲਿ ਪਾਥਰ ਕੈਸੇ ਤਰੈ ਅਥਾਹ’ (੨੬੭)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ