ਦੇਖੋ, ਅਧਿਆਤਮ.
ਸ੍ਰੋਤ: ਮਹਾਨ ਕੋਸ਼
ਬਦਲਵੇਂ ਮਤਲਬ:
- ਅਧਿਆਤਮ[ਗੁ:। ਸੰਸਕ੍ਰਿਤ, ਅਧ੍ਯਾਤਮ = ਆਤਮ ਸੰਬੰਧੀ] ੧. ਆਪਣੇ ਆਪ ਸੰਬੰਧੀ, ਭਾਵ ਸ੍ਵਾਰਥ ਵਾਲੇ। ਉਹ ਕਰਮ ਜੋ ਸ੍ਵਾਰਥ ਲਈ ਕੀਤੇ ਜਾਣ। ਯਥਾ- ‘ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬਹੀ ਪਾਇ’ (੩੩), ਸ੍ਵਾਰਥਿਕ (ਖ਼ੁਦਗ਼ਰਜ਼ੀ ਦੇ ਕਰਮਾਂ) ਕਰਕੇ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ੨. [ਅਧ੍ਯਾਤਮ = ਰੂਹ ਇਨਸਾਨੀ ਦਾ ਵੀ ਨਾਮ ਹੈ ਅਤੇ ਬ੍ਰਹਮ ਤੇ ਜੀਵ ਦਾ ਜੋ ਸੰਬੰਧ ਆਪੋ ਵਿਚ ਹੈ, ਉਸ ਨੂੰ ਵੀ ਅਧ੍ਯਾਤਮ ਕਹਿੰਦੇ ਹਨ] ਰੂਹਾਨੀ ਕੰਮ, ਆਤਮਾ ਨਮਿੱਤ ਕਰਮ। ਯਥਾ- ‘ਅਧਿਆਤਮ ਕਰਮ ਕਰੇ ਦਿਨੁ ਰਾਤੀ॥ ਨਿਰਮਲ ਜੋਤਿ ਨਿਰੰਤਰਿ ਜਾਤੀ॥’ (੧੦੩੯), (ਭਜਨ, ਬੰਦਗੀ, ਧ੍ਯਾਨ, ਵਿਚਾਰ, ਸਮਾਧੀ ਆਦਿ ਆਤਮਿਕ ਕਰਮ ਕਰਨੇ ਕਰਕੇ ਆਤਮਾ ਦੀ ਨਿਰਮਲ ਜੋਤਿ ਪ੍ਰਤੀਤ ਹੁੰਦੀ ਹੈ। ਤਥਾ-’ਅਧਿਆਤਮ ਕਰਮ ਕਰੇ ਤਾ ਸਾਚਾ’ (੨੨੩), ਰੂਹਾਨੀ ਕਰਮ ਕਰੇ ਤਦ ਸੱਚ ਦੀ ਪ੍ਰਾਪਤੀ ਹੁੰਦੀ ਹੈ। ਕਈ ਲੋਕ ਅਧ੍ਯਾਤਮ ਕਰਮ ਦਾ ਭਾਵ ਨਿਸ਼ਕਾਮ ਕਰਮ ਵੀ ਕਰਦੇ ਹਨ, ਪਰੰਤੂ ਪਦ ‘ਅਧ੍ਯਾਤਮੀ’ ਵਿਚ ਗੁਰੂ ਜੀ ਇਸ ਪਦ ਦਾ ਆਪ ਅਰਥ ਕਰਦੇ ਹਨ। ਦੇਖੋ, ‘ਅਗਲਾ ਪਦ’