[ਸੰ:। ਸੰਸਕ੍ਰਿਤ, ਅਨਲ] ੧. ਅਗਨੀ। ਯਥਾ- ‘ਮੁਕਤੈ ਗੁਰਿ ਅਨਲੁ ਬੁਝਾਇਆ’ (੯੭੧)। ਦੇਖੋ, ‘ਬੰਧਚਿ’ ੨. [ਸੰਸਕ੍ਰਿਤ, ਅਨਿਲ] ਪੌਣ। ਯਥਾ- ‘ਅਨਿਲ ਬੇੜਾ ਹਉ ਖੇਵਿ ਨ ਸਾਕਉ’ (੧੧੯੬), ਤ੍ਰਿਸ਼ਨਾ ਦੀ ਪੌਣ ਵਿਚ ਮੈਂ ਬੇੜਾ ਚਲਾ ਨਹੀਂ ਸਕਦਾ ਹਾਂ। ਤਥਾ-’ਅਨਲ ਅਗਮ ਜੈਸੇ ਲਹਰਿ ਮਇਓ ਦਧਿ ਜਲ ਕੇਵਲ ਜਲ ਮਾਂਹੀਂ (੬੫੭), (ਮਇਓ ਦਧਿ) ਸਮੁੰਦਰ ਵਿਖੇ (ਅਨਲ) ਪੌਣ ਦੇ ਝੁੱਲਣ ਨਾਲ ਜੈਸੇ ਕਠਨ ਲਹਿਰਾਂ ਉਠਦੀਆਂ ਹਨ, ਫੇਰ ਜਲ ਨਾਲ ਮਿਲ ਕੇ ਕੇਵਲ ਜਲ ਰੂਪ ਹੀ ਹੋ ਜਾਂਦੀਆਂ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ