[ਗੁ:। ਸੰਸਕ੍ਰਿਤ, ਅਨਾਹਤ, ਜੋ ਹਤ = ਸੱਟ ਮਾਰੇ ਬਿਨਾਂ ਵੱਜੇ ਅਨਾਹਤ, ਜੇ ਸੱਟ ਵੱਜਣ ਯਾ ਦੋ ਸ਼ੈਆਂ ਦੇ ਫਟਣ ਤੋਂ ਸ਼ਬਦ ਹੋਵੇ ਸੋ ਆਹਤ। ਦੇਸ਼ ਭਾਸ਼ਾ, ਅਨ + ਹਦ = ਜਿਸ ਦਾ ਅੰਤ ਨਾ ਹੋਵੇ] ਉਹ ਸ਼ਬਦ ਜੋ ਗਲੇ ਤੋਂ ਯਾ ਕਿਸੇ ਵਾਜੇ ਆਦਿ ਸਥੂਲ ਪਦਾਰਥਾਂ ਤੋਂ ਨਾ ਹੋਵੇ, ਤੇ ਨਾ ਸਥੂਲ ਕੰਨਾਂ ਦਾ ਵਿਸ਼ਾ ਹੋਵੇ। ਬ੍ਰਹਮੰਡ ਦਾ ਸ਼ਬਦ। ਡਾਢੇ ਏਕਾਗ੍ਰ ਚਿਤਾਂ ਨੂੰ ਇਕ ਮਨੋਹਰ ਅਰਸ਼ੀ ਸ਼ਬਦ ਦਾ ਅਨੁਭਵ ਹੁੰਦਾ ਹੈ। ਕੰਨਾਂ ਦੀ ਘੂੰ ਘੂੰ ਮਾਤ੍ਰ ਅਨਹਦ ਯਾ ਅਨਾਹਤ ਸ਼ਬਦ ਨਹੀਂ ਹੈ। ਯਥਾ- ‘ਅਨਹਦ ਵਾਜੇ ਧੁਨਿ ਵਜਦੇ’ (੯੫੪)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ