[email protected]

ਸੰ. अपन्हुति. ਸੰਗ੍ਯਾ- ਦੁਰਾਉ. ਲੁਕਾਉ। ੨. ਬਹਾਨਾ। ੩. ਇੱਕ ਅਰਥਾਲੰਕਾਰ, ਜਿਸ ਦਾ ਲੱਛਣ ਹੈ ਕਿ ਪ੍ਰਕ੍ਰਿਤ ਪਦਾਰਥ ਨੂੰ ਨਿਸੇਧ ਕਰਕੇ (ਲੁਕੋਕੇ) ਉਸ ਦੀ ਥਾਂ ਓਹੋ ਜੇਹਾ ਹੀ ਕੋਈ ਹੋਰ ਸਤ੍ਯ ਠਹਿਰਾਉਣਾ ਅਥਵਾ ਉਪਮਾਨ ਨੂੰ ਨਿਸੇਧ ਕਰਕੇ ਉਪਮੇਯ ਨੂੰ ਸਤ੍ਯ ਠਹਿਰਾਉਣਾ. ਉਦਾਹਰਣ- ਘਨ ਕੀ ਨ ਗਰਜ ਹੈ ਸਿੰਘਨਾਦ ਸਿੰਘਨ ਕੋ, ਚਪਲਾ ਕੀ ਚਮਕ, ਨ ਅਸਿ ਦਸ਼ਮੇਸ਼ ਕੋ. ਇਸ ਥਾਂ ਬੱਦਲ ਦੀ ਗਰਜ ਅਤੇ ਬਿਜਲੀ ਦੀ ਚਮਕ ਨੂੰ ਲੁਕੋਕੇ (ਨਿਸੇਧ ਕਰਕੇ), ਉਸ ਦੀ ਥਾਂ ਸਿੰਘਾਂ ਦਾ ਸਿੰਘਨਾਦ ਅਤੇ ਦਸ਼ਮੇਸ਼ ਦੇ ਖੜਗ ਦਾ ਚਮਤਕਾਰ ਸਤ੍ਯ ਠਹਿਰਾਇਆ. ਕਵੀਆਂ ਨੇ ਇਸ ਅਲੰਕਾਰ ਦੇ ਕਈ ਭੇਦ ਹੋਰ ਥਾਪੇ ਹਨ- (ਅ) ਕਿਸੇ ਬਹਾਨੇ ਨਾਲ ਅਸਲ ਵਸਤੁ ਨੂੰ ਲੁਕੋਣਾ ਕੈਤਵਾਪਨ੍ਹੁਤਿ” ਹੈ. ਉਦਾਹਰਣ- “ਕਲਗੀਧਰ ਕੇ ਬਾਣ ਮਿਸ ਕਾਲਬ੍ਯਾਲ ਡਸਲੇਤ.” (ੲ) ਯੁਕਤਿ ਨਾਲ ਕਿਸੇ ਵਸਤੁ ਦਾ ਨਿਸੇਧ ਕਰਕੇ ਉਸ ਦੀ ਥਾਂ ਦੂਜੀ ਦਾ ਠਹਿਰਾਉਣਾ “ਹੇਤ੍ਵਾਪਨ੍ਹੁਤਿ” ਹੈ. ਉਦਾਹਰਣ- ਅਮੀ ਨਹੀ ਸੁਰਲੋਕ ਮੇ ਅੰਮ੍ਰਿਤ ਗੁਰੁਘਰ ਮਾਹਿ

ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found