ਅੰਭ[ਸੰ:। ਸੰਸਕ੍ਰਿਤ, ਅਮ੍ਹ੍ਹਬੁ] ਜਲ। ਯਥਾ- ‘ਅੰਭੈ ਕੈ ਸੰਗਿ ਨੀਕਾ ਵੰਨੁ’ (੮੭੩), ਤਥਾ-’ਜਿਉ ਜਲ ਅੰਭ ਊਪਰਿ ਕਮਲ ਨਿਰਾਰੇ’ (੩੫੩), ਇਥੇ ਜਲ ਅਤੇ ਅੰਭ ਦੋਵੇਂ ਜਲ ਦੇ ਪ੍ਰਯਾਯ੍ਯ ਹਨ, ਇਸ ਲਈ ਅਰਥ ਹੈ ਕਿ ਕਮਲ ਜਲ ਦੇ ਵਿਚ ਭੀ ਅਰ ਜਲ ਦੇ ਉੱਪਰ ਉੱਠਣ ਪਰ ਨਿਰਲੇਪ ਹੀ ਹੈ। ਤਿਹਾ ਹੀ ਗ੍ਯਾਨੀ ਲੋਕ ਭੂਖਣਾ ਵਿਚ ਰਹਿ ਕੇ ਯਾ ਪਹਿਨ ਕੇ ਵੀ ਲਿਪਤ ਨਹੀਂ ਹੁੰਦੇ। ਦੇਖੋ, ‘ਅੰਭ ਕੁੰਡ’। ੬੬