[ਗੁ:। ਦੇਸ਼ ਭਾਸ਼ਾ, ਅ + ਭਰਤ = ਜੋ ਨਹੀਂ ਭਰਦਾ] ਜੋ ਭਰਿਆ ਨਾ ਜਾਵੇ। ਯਥਾ- ‘ਅਭਰਤ ਸਿੰਚਿ ਭਏ ਸੁਭਰ ਸਰ ਗੁਰਮਤਿ ਸਾਚੁ ਨਿਹਾਲਾ’ (੧੨੩੨), (ਜਦ) ਗੁਰੂ ਦੀ ਮਤਿ ਲੈ ਕੇ ਸਚ ਨੂੰ ਦੇਖਿਆ ਤਦ (ਅੰਤਹਕਰਣ ਰੂਪੀ) ਤਲਾਅ ਜੋ ਕਦੇ ਭਰੇ ਨਹੀਂ ਜਾਂਦੇ ਸਨ, ਨਾਮ ਜਲ ਕਰਕੇ (ਸੁਭਰ) ਲਬਾ ਲਬ ਹੋ ਗਏ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ