[ਗੁ:। ਸੰਸਕ੍ਰਿਤ, ਅਵਘਟ] ਔਖੇ ਰਸਤੇ। ਯਥਾ- ‘ਉਤਰਿ ਅਵਘਟਿ ਸਰਵਰਿ ਨ੍ਹ੍ਹਾਵੈ’ (੪੧੧), (ਕਾਮਾਦਿ) ਕਠਿਨ ਘਾਟ ਉਤਰ ਕੇ (ਸੰਤ) ਸਰੋਵਰ ਵਿਚ ਨ੍ਹਾਵੇ। ਅਥਵਾ ਯੋਗ ਦੇ ਔਖਿਆਂ ਰਾਹਾਂ ਨੂੰ (ਉਤਰ) ਲੰਘ ਕੇ (ਸਰਵਰ) ਸਹਜ ਸੁੰਨ ਵਿਚ ਨ੍ਹਾਵੇ, ਜਿਸ ਦਾ ਪਤਾ ਕਬੀਰ ਜੀ ਦਿੰਦੇ ਹਨ-’ਕਬੀਰ ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ॥ ਤਹਾ ਕਬੀਰੈ ਮਟੁ ਕੀਆ ਖੋਜਤ ਮੁਨਿ ਜਨ ਬਾਟ॥’ (੧੩੭੨)। ਤਥਾ-’ਜਿਥੈ ਅਵਘਟ ਗਲੀਆ ਭੀੜੀਆ ਤਿਥੈ ਹਰਿ ਹਰਿ ਮਕਤਿ ਕਰਾਇ’। ਤਥਾ)-’ਸੋ ਘਟੁ ਛਾਡਿ ਅਵਘਟ ਕਤ ਧਾਵਾ’ (੩੪੦), ਸੌਖੇ (ਘਟ) ਰਸਤੇ ਨੂੰ ਛੱਡ ਕੇ ਔਖੇ ਰਸਤੇ ਵਿਚ ਕਿਉਂ ਦੌੜਦਾ ਹੈਂ ? ਇਥੇ ‘ਸੁਘਟ’ ਦਾ ‘ਸੋ ਘਟ’ ਲਿਖਿਆ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ