[ਗੁ:। ਪੰਜਾਬੀ, ਆਵਾ + ਹੀ + ਹੈ] ੧. ਆਵੇ (ਦੀ ਅੱਗ ਵਾਂਗੂੰ ਵਿਚੋ ਵਿਚ) ਹੀ (ਸੜਦਾ) ਹੈ। ਯਥਾ- ‘ਮਨਮੁਖਿ ਪਚੈ ਅਵਾਈ ਹੇ’ (੧੦੨੩), ਮਨਮੁਖ ਸੜਦਾ ਹੈ (ਮਾਨੋਂ) ਆਵਾ ਹੀ ਹੈ, ਭਾਵ ਵਿਚੋ ਵਿਚ ਆਵੇ ਦੀ ਅੱਗ ਵਾਂਗੂੰ ਸੜਦਾ ਰਹਿੰਦਾ ਹੈ। ੨. [ਸੰਸ:, ਅਵਾਰਯ] ਅਵੈੜ ਕੰਮ। ਯਥਾ- ‘ਮਨਮੁਖਿ ਰਾਮੁ ਨ ਜਪੈ ਅਵਾਈ’ (੧੦੨੫)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ