[ਗੁ:। ਅਸ=ਉਪਸਰਗ; ਗਾਹ =ਥਾਹ, ਪੰਜਾਬੀ] ੧. ਜਿਸ ਦੀ ਥਾਹ ਨਾ ਹੋਵੇ, ਅਥਾਹ। ਯਥਾ- ‘ਸੁਣਿਐ ਹਾਥ ਹੋਵੈ ਅਸਗਾਹੁ’ (੩), ( ਈਸ਼੍ਵਰ ਦਾ) ਨਾਮ ਸੁਣਨ ਨਾਲ ਅਥਾਹ (ਜੋ ਸੰਸਾਰ ਹੈ) ਥਾਹ ਹੋ ਜਾਂਦਾ ਹੈ, ਭਾਵ ਲੋਕ ਸੌਖੇ ਲੰਘ ਜਾਂਦੇ ਹਨ; ੨. ਅਥਾਹ ਤੋਂ ਭਾਵ ਪਰਮਾਤਮਾ ਲੈਂਦੇ ਹਨ, ਭਾਵ ਪਰਮਾਤਮਾ ਹਸਤਾਮਲ* ਵਤ ਹੋ ਜਾਂਦਾ ਹੈ, ਨਾਮ ਦੇ ਸੁਣਨ ਕਰਕੇ। ਅਥਵਾ ੩. {ਹਾਥ} ਜੋ ਜੀਵ ਹੈ, ਨਾਮ ਸੁਣਨੇ ਕਰਕੇ {ਅਸਗਾਹ} ਅਥਾਹ ਹੋ ਜਾਂਦਾ ਹੈ। *ਜਿਕੁਰ ਹੱਥ ਪਰ ਆਉਲਾ ਹੁੰਦਾ ਹੈ, ਪ੍ਰਤੱਖ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ