ਵਿ- ਅਫਿਰ. ਅਮੋੜ. ਚਲੈ ਹੁਕਮ ਅਫਾਰ.” (ਸ੍ਰੀ ਅਃ ਮਃ ੫) ਅਜੇਹਾ ਹੁਕਮ ਜਿਸ ਨੂੰ ਕੋਈ ਰੋਕ ਨਹੀਂ ਸਕਦਾ. “ਬਿਨ ਗੁਰੁ ਕਾਲ ਅਫਾਰ.” (ਸ੍ਰੀ ਅਃ ਮਃ ੧) ਅਫਿਰ (ਅਮੇਟ) ਹੈ. “ਕਰਿਆ ਹੁਕਮ ਅਫਾਰਾ.” (ਸੋਰ ਅਃ ਮਃ ੫) ੨. ਸੰ. स्फार- ਸ੍ਫਾਰ. ਵਿ- ਵਿਸਤਾਰ ਸਹਿਤ. ਫੈਲਿਆ ਹੋਇਆ। ੩. ਚੌੜਾ। ੪. ਵੱਡਾ. “ਮੋਲ ਅਫਾਰਾ ਸਚ ਵਾਪਾਰਾ.” (ਵਡ ਛੰਤ ਮਃ ੩) “ਤਾ ਕੋ ਭਾਰ ਅਫਾਰ.” (ਬਾਵਨ) ੫. ਤੁੰਦ. ਤੇਜ਼. “ਬਰਤਹਿ ਹੋਇ ਅਫਾਰ.” (ਸ੍ਰੀ ਮਃ ੫) ੬. ਆਧਮਾਨ ਰੋਗ. [نفخ شِکم] ਨਫ਼ਖ਼ ਸ਼ਿਕਮ Flatulence. ਨਾ ਪਚਣ ਵਾਲੀ ਚੀਜ਼ਾਂ ਦਾ ਖਾਣਾ
ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ