[ਸੰ:। ਸੰਸਕ੍ਰਿਤ] ੧. ਅੰਗ। ੨. ਪਿਆਰਾ। ੩. ਸਰੂਪ। ਯਥਾ- ‘ਆਸਾ ਮਨਸਾ ਸਗਲ ਪੂਰੀ ਪ੍ਰਿਅ ਅੰਕਿ ਮਿਲਾਈ’ (੭੦੪), {ਅੰਕਿ} ਪਿਆਰੇ ਨੇ ਜਦ ਆਪਣੇ ਅੰਗ ਨਾਲ ਅੰਗ ਮਿਲਾ ਲਿਆ, ਭਾਵ ਸਰੂਪ ਵਿਚ ਵਾਸਾ ਦਿੱਤਾ, ਤਦ ਸਾਰੀ ਮਨਸ਼ਾ ਪੂਰੀ ਹੋ ਗਈ। ਤਥਾ-’ਸਤਿਗੁਰ ਕੈ ਭੈ ਭੰਨਿ ਨ ਘੜਿਓ ਰਹੈ ਅੰਕਿ ਸਮਾਏ’ (੫੪੯), ਸਤਿਗੁਰੂ ਦੇ ਭਉ ਕਰਕੇ ਮਨ ਨੂੰ ਸੰਸਾਰ ਵੱਲੋਂ ਭੰਨ ਕੇ ਰੱਬ ਦੇ ਪਾਸੇ ਨਾ ਘੜਿਆ, ਇਸੇ ਕਰਕੇ ਸਰੂਪ ਵਿਚ ਸਮਾਉਣ ਤੋਂ ਰਹਿ ਗਏ। ਤਥਾ-’ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ’ (੧੭) ਪਿਆਰੀਆਂ ਸਹੇਲੀਆਂ ਜਾਂ ਸਰੂਪ ਦੀਆਂ ਸਖੀਆਂ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ