[ਕ੍ਰਿ: ਵਿ:। ਸੰਸਕ੍ਰਿਤ, ਅੰਤ, ਪੰਜਾਬੀ, ਵਾਰ* ਵਾਰੀ] ਅੰਤ ਸਮੇਂ, ਮਰਨ ਵੇਲੇ। ਯਥਾ- ‘ਜਿਨ ਕਾਰਣਿ ਗੁਰੂ ਵਿਸਾਰਿਆ ਸੇ ਨ ਉਪਕਰੇ ਅੰਤੀਵਾਰ’ (੫੯੪), (ਸੇ-ਇਸਤ੍ਰੀ ਪੁੱਤ੍ਰਾਦਿਕ) ਅੰਤ ਸਮੇਂ ਨੂੰ ਸਹਾਇਤਾ ਨਹੀਂ ਕਰਨਗੇ। ਤਥਾ-’ਅੰਤਿ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ’ (੬੩੪)। *ਸੰਸਕ੍ਰਿਤ (ਵਾਰ:) ਇਸੇ ਅਰਥ ਵਿਚ ਵੀ ਵਰਤਿਆ ਜਾਂਦਾ ਹੈ, ਜੈਸੇ ਬਹੁਵਾਰਾਨ੍ਹ੍ਹ = ਬਹੁਤੀ ਵਾਰੀ, ਕਤਿਵਾਰਨ = ਕਿੰਨੀ ਵਾਰੀ, ਸੋ ਵਾਰ ਪਦ ਵੀ ਸੰਸਕ੍ਰਿਤ ਮੂਲ ਦਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ