[ਸੰ:। ਪੰਜਾਬੀ] ੧. ਇਕ ਫਲ ਦਾ ਨਾਮ ਜੋ ਹੁਨਾਲ ਦੀ ਰੁੱਤੇ ਹੁੰਦਾ ਹੈ। ਅੰਬ ਦਾ ਬ੍ਰਿੱਛ। ੨. ਇਕ ਰੋਗ ਹੈ, ਜਿਸ ਨਾਲ ਮੂੰਹ ਸੁੰਨਸਾਨ ਹੋ ਜਾਂਦਾ ਹੈ। ‘ਅੰਬ ਜਾਣਾ’ ਕਿਸੇ ਅੰਗ ਦਾ ਵਧੀਕ ਵਰਤੇ ਜਾਣ ਤੇ ਥੱਕ ਕੇ ਕੁਛ ਸੁੱਜ ਕੇ ਦੁਖਣ ਲੱਗ ਜਾਣਾ। ਯਥਾ- ‘ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ’ (੩੦੭), ਉਸ (ਪੁਰਸ਼) ਨੂੰ ਦੀਨ ਦੁਨੀਆਂ ਵਿਚ ਢੋਈ ਨਹੀਂ ਹੈ ਜਿਸ ਦੇ ਮੂੰਹ ਅੰਦਰ ਨਿੰਦਾ ਦਾ ਅੰਬ ਪੈ ਗਿਆ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ