[ਅ:। ਸੰਸਕ੍ਰਿਤ, ਅਨ੍ਯ। ਹਿੰਦੀ, ਆਨ] ੧. ਹੋਰ। ਯਥਾ- ‘ਆਨ ਆਪਨਾ ਕਰਤ ਬੀਚਾਰਾ’ (੬੦੯), ਇਹ ਹੋਰ ਦਾ ਇਹ ਮੇਰਾ ਹੈ, ਰਾਗ (ਦ੍ਵੈਖ) ਦੀ ਵਿਚਾਰ ਕਰਨੀ। ਦੇਖੋ, ‘ਬਿਖਾਈ’। ੨. (ਦੇਸ਼ ਭਾਸ਼ਾ। ਸੰਸਕ੍ਰਿਤ ਵਿਚ ਵੀ ਆਨੀ ਪਦ ‘ਲਿਆਉ’ ਅਰਥ ਵਿਚ ਆਯਾ ਹੈ) ਲਿਆਉ। ਯਥਾ- ‘ਆਨ ਰੇ ਆਨ ਭਰਪੂਰ ਸੋਊ’ (੧੨੯੩), ਉਹ ਜੋ ਭਰਪੂਰ ਹੈ ਉਸ ਨੂੰ (ਚਿੱਤ ਵਿਚ) ਲਿਆਉ, ਹੇ ਜਗਯਾਸੂ! (ਚਿੱਤ ਵਿਚ) ਲਿਆਉ। ੩. [ਸੰ:। ਫ਼ਾਰਸੀ, ਆਨ = ਇੱਜ਼ਤ] ਇੱਜ਼ਤ। ਯਥਾ- ‘ਆਪੇ ਹੀ ਪ੍ਰਭੁ ਰਾਖਤਾ ਭਗਤਨ ਕੀ ਆਨਿ’ (੮੧੭)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ