[email protected]

[ਸੰ:। ਸੰਸਕ੍ਰਿਤ, ਆਤਮਾ। ਪ੍ਰਾਕ੍ਰਿਤ ਅਪ੍ਹ੍ਹਪਾ। ਪੰਜਾਬੀ, ਆਪਾ, ਆਪ] ੧. ਅਪਣਾ ਆਪ, ਆਤਮਾ। ਯਥਾ- ‘ਪਰਹਰਿ ਪਾਪੁ ਪਛਾਣੈ ਆਪੁ’ (੯੩੫)। ੨. [ਸ਼ੁਧ ਆਪ ਆਤਮਾ ਹੈ, ਪਰ ਅਗ੍ਯਾਨ ਵਿਚ ‘ਹਉਮੈ’ ਨੂੰ ਅਪਣਾ ਆਪ ਸਮਝਦਾ ਹੈ, ਇਸ ਕਰਕੇ ‘ਆਪ’ ਦਾ ਵਰਤਾਉ ਹੰਕਾਰ ਅਰਥ ਵਿਚ ਵੀ ਹੁੰਦਾ ਹੈ] ਅਹੰਕਾਰ। ਯਥਾ- ‘ਗੁਰ ਕੈ ਬਚਨਿ ਮਿਟਾਵਹੁ ਆਪੁ’ (੧੭੭)। ਦੇਖੋ, ‘ਆਪ ਵਞਾਵਣਿਆ’। ੩. [ਸਰੀਰ ਆਤਮਾ ਦੇ ਨਾਲ ਇਕ ਰੂਪ ਹੋ ਕੇ ਵਰਤਦਾ ਹੈ, ਇਸ ਲਈ ਆਪ ਦਾ ਵਰਤਾਉ ‘ਦੇਹ’ ਦੇ ਅਰਥਾਂ ਵਿਚ ਵੀ ਹੁੰਦਾ ਹੈ] ਦੇਹ, ਸਰੀਰ। ਯਥਾ- ‘ਆਪ ਬਰਾਬਰਿ ਕੰਚਨੁ ਦੀਜੈ’ (੯੭੩)।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found