[email protected]

[ਸੰ:। ਦੇਸ਼ ਭਾਸ਼ਾ, ਆਪਾ ਪਣ ਭਾਵ ਹੰਕਾਰ] ੧. ਹੰਕਾਰ, ਹਉਮੈ। ਯਥਾ- ‘ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ’ (੧੩੯੬), ਕਾਮ, ਕ੍ਰੋਧ, ਲੋਭ, ਮੋਹ (ਆਪਤ) ਹੰਕਾਰ ਇਨ੍ਹਾਂ ਪੰਜਾਂ ਦੂਤਾਂ ਨੂੰ (ਹੇ ਗੁਰੂ ਅਮਰਦਾਸ ਜੀ! ਆਪ ਨੇ) ਖੰਡਨ ਕੀਤਾ ਹੈ। ੨. [ਸੰਸਕ੍ਰਿਤ, ਆਪਤ = ਯਥਾਰਥ ਵਕਤਾ] ਭਰੋਸੇ ਜੋਗ, ਤੁਕ ਦਾ ਅਰਥ ਫਿਰ ਐਉਂ ਕਰਦੇ ਹਨ-(ਆਪਤ) ਯਥਾਰਥ ਵਕਤਿਆਂ ਨੇ ਕਾਮ ਕ੍ਰੋਧਾਦਿ ਪੰਜ ਦੂਤਾਂ ਨੂੰ ਛੱਡਿਆ ਹੈ। ਤਥਾ-’ਛੋਡਿ ਆਪਤੁ ਬਾਦੁ ਅਹੰਕਾਰਾ’ (੭੧੩), ਹੇ ਆਪਤ! (ਸੰਤ ਲੋਕ) ਛੱਡ, ਵਾਦ ਤੇ ਹੰਕਾਰ। ੩. ਬਿਪਤਾ, ਪਤ ਹੀਨ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found