ਆਉਂਦੇ ਹਨ। ੨. ਆਉਣਗੇ.
ਸ੍ਰੋਤ: ਮਹਾਨ ਕੋਸ਼
ਬਦਲਵੇਂ ਮਤਲਬ:
- ਆਵੰਨਿ[ਕ੍ਰਿ:। ਭਵਿੱਖਤ, ਪੰਜਾਬੀ] ਆਵਨਗੇ। ਯਥਾ- ‘ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ’ (੧੨), ਸੱਦਣ ਵਾਲੇ (ਹਰੀ) ਨੂੰ ਸਿਮਰਨ ਕਰੀਏ ਕਿਉਂਕਿ (ਗੁਰੂ) ਨਾਨਕ (ਜੀ ਆਖਦੇ ਹਨ ਕਿ) ਓਹ ਦਿਨ ਆਵਨਗੇ (ਹੀ, ਭਾਵ ਮੌਤ ਦੇ ਦੁਖਦਾਈ ਦਿਨ), ਤਥਾ-’ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ’ (੭੨੩), ਮੁਗ਼ਲਾਂ ਦੀ ਬਾਬਤ ਗੁਰੂ ਜੀ ਭਵਿੱਖਤ ਕਹਿੰਦੇ ਹਨ, ਭਾਈ ਲਾਲੋ! ਅਠਤ੍ਰੈ ਵਿਚ ਆਉਣਗੇ ਅਰ ਸਤਾਨਵੇਂ ਵਿਚ ਚਲੇ ਜਾਣਗੇ। ਤਦੋਂ ੧੫੦੦ ਸੰਮਤ ਬਿਕ੍ਰਮੀ ਸੀ, ਇਸ ਲਈ ਸਦੀ ਸੰਮਤ ਦੀ ਉਹੋ ਲਈ ਜਾਂਦੀ ਹੈ, ਮਰਦ ਦਾ ਚੇਲਾ = ਸ਼ੇਰਸ਼ਾਹ-ਉਠੇਗਾ। ਮੁਗ਼ਲ, ਬਾਬਰ ਪਾਤਸ਼ਾਹ ੧੫੭੮ ਬਿ: (ਅਰਥਾਤ ੧੫੨੧ ਈ:) ਵਿਚ ਆਪਣੇ ਦੇਸੋਂ ਤੁਰਿਆ, ਕਾਬਲ ਹੁੰਦਾ ਹੋਇਆ ਸਾਡੇ ਦੇਸ਼ ਵਿਚ ਆਯਾ ਅਰ ੧੫੯੭ (ਅਰਥਾਤ ੧੫੪੦ ਈ:) ਵਿਚ ਹਮਾਯੂੰ ਮੁਗ਼ਲ ਪਾਤਸ਼ਾਹ ੮੨ ਜਿਸ ਦਾ ਪੁਤ੍ਰ ਹਾਰ ਖਾ ਕੇ ਨੱਸ ਗਿਆ। ਮੁਗ਼ਲਾਂ ਦਾ ਰਾਜ ਉੱਠ ਗਿਆ ਅਰ ਪਠਾਣਾਂ ਦਾ ਰਾਜ ਫੇਰ ਹੋ ਗਿਆ। ਮਰਦ ਦਾ ਚੇਲਾ ਸ਼ੇਰਸ਼ਾਹ ਪਠਾਣ ਜੋ ਮੁਗ਼ਲਾਂ ਨੂੰ ਮਾਰ ਕੇ ਸ਼ਹਿਨਸ਼ਾਹ ਬਣਿਆ, ਜਿਸ ਦੀ ਦਨਾਈ ਤੇ ਨਿਆਇ ਦੀ ਉਪਮਾ ਅੱਜ ਤੀਕ ਹੈ-ਮਰਦ ਦਾ ਚੇਲਾ ਸੀ। ਗ੍ਯਾਨੀ ਇਸ ਦਾ ਅਰਥ ਮੁਗ਼ਲਾਂ ਦੇ ਆਉਣ ਤੇ ਉਹਨਾਂ ਦੇ ਰਾਜ ਨਸ਼ਟ ਹੋਣ ‘ਤੇ ਮਹਾਰਾਜਾ ਰਣਜੀਤ ਸਿੰਘ-ਮਰਦ ਦਾ ਚੇਲਾ ਲਾਉਂਦੇ ਹਨ ਯਾ ਗੁਰੂ ਦਸਮ ਪਾਤਸ਼ਾਹ ਤੇ ਖਾਲਸੇ ‘ਤੇ ਅਰਥ ਘਟਾਂਦੇ ਹਨ, ਪਰ ਸ਼ੰਕਾ ਹੁੰਦੀ ਹੈ ਕਿ ਅਠੱਤਰੇ ਤੇ ਸਤਾਨਵੇਂ ਜਦ ਕਹੀਦੇ ਹਨ, ਤਦ ਸਦੀ ਉਹੋ ਲਈ ਦੀ ਹੈ, ਜਿਸ ਵਿਚ ਵਾਕ ਕਿਹਾ ਜਾਏ। ਦੂਸਰੀ ਸਦੀ ਦਾ ਅਧ੍ਯਾਹਾਰ ਹੋ ਨਹੀਂ ਸਕਦਾ, ਕਿਉਂਕਿ ਜਦ ‘ਅਠੱਤਰੇ’ ਤੇ ‘ਸਤਾਨਵੇਂ’ ਕਿਹਾ ਤਦ ਸਦੀ ਜੇ ਨਹੀਂ ਕਹੀ ਓਹ ਸੰਭਾਵਨਾ ਹੈ ਕਿ ਦੋਹਾਂ ਦੀ ਇਕੋ ਹੈ ਤੇ ਉਹੋ ਹੈ, ਜਿਸ ਵਿਚ ਕਥਨਹਾਰ ਜੀ ਆਪਿ ਕਥਨ ਕਰ ਰਹੇ ਹਨ।