ਸੰ. इक्ष्वाकु. ਸੰਗ੍ਯਾ- ਇਕ੍ਸ਼ੁ (ਇੱਖ) ਦੀ ਇੱਛਾ ਕਰਾਉਣ ਵਾਲਾ. ਭਾਵ- ਜਿਸ ਨੂੰ ਖਾਕੇ ਮੂੰਹ ਮਿੱਠਾ ਕਰਨ ਲਈ ਇੱਖ ਚੂਪਣ ਦੀ ਲੋੜ ਪਵੇ. ਕੌੜਾ ਕੱਦੂ। ੨. ਇੱਕ ਸੂਰਜਵੰਸ਼ੀ ਰਾਜਾ, ਜੋ ਵੈਵਸ੍ਵਤਮਨੁ ਦਾ ਪੁਤ੍ਰ ਅਤੇ ਅਯੋਧ੍ਯਾ ਦਾ ਪਹਿਲਾ ਨਰੇਸ਼ ਸੀ. ਵਿਸਨੁ ਪੁਰਾਣ ਵਿੱਚ ਲਿਖਿਆ ਹੈ ਕਿ ਮਨੁ ਨੂੰ ਛਿੱਕ ਆਈ ਤਾਂ ਨੱਕ ਵਿੱਚੋਂ ਇਕ੍ਸ਼੍ਵਾਕੁ ਪੈਦਾ ਹੋਇਆ.¹ ਇਸ ਦੇ ਸੌ ਪੁਤ੍ਰ ਸਨ, ਪਰ ਮਹਾਂ ਪ੍ਰਤਾਪੀ ਦੋ ਹੋਏ, ਵਿਕੁਕ੍ਸ਼ੀ ਅਤੇ ਨਿਮਿ. ਵਿਕੁਕ੍ਸ਼ੀ ਤੋਂ ਅਯੋਧ੍ਯਾ ਦੇ ਰਾਜੇ ਰਘੁ ਆਦਿਕ ਹੋਏ, ਅਤੇ ਨਿਮਿ ਤੋਂ ਮਿਥਿਲਾ ਦਾ ਜਨਕ ਵੰਸ਼ ਚਲਿਆ. ਭਾਈ ਸੰਤੋਖ ਸਿੰਘ ਨੇ ਗੁਰੁਪ੍ਰਤਾਪ ਸੂਰਯ ਦੀ ਦੂਜੀ ਰਾਸਿ ਦੇ ਗ੍ਯਾਰਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਅੰਮ੍ਰਿਤਸਰ ਇਕ੍ਸ਼ਾਕੁ ਦਾ ਯਗ੍ਯਕੁੰਡ ਅਸਥਾਨ ਹੈ. ¹ਦੇਖੋ, ਵਿਸਨੁ ਪੁਰਾਣ ਅੰਸ਼ ੪. ਅਃ ੨.
ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ