[ਸੰ:। ਸੰਸਕ੍ਰਿਤ] ਚੀਲ; ਇਕ ਪੰਛੀ ਹੈ, ਗਿੱਧ ਜਾਤੀ ਦਾ ਜੋ ਸ਼ਿਕਾਰੀ ਵੀ ਹੈ। ਇੱਲ ਬਹੁਤ ਉੱਚੀ ਉਡਦੀ ਹੈ, ਛੋਟੇ ਜਾਨਵਰ ਖਾਂਦੀ ਹੈ। ਕਸਾਈਆਂ ਦੀਆਂ ਦੁਕਾਨਾਂ ‘ਤੇ ਮਾਸ ਨੂੰ ਝਪਟਦੀ ਹੈ ਤੇ ਹੋਰ ਮਰੇ ਮਾਸਾਂ ‘ਤੇ ਵੀ ਪੈਂਦੀ ਹੈ। ਯਥਾ- ‘ਫਿਰਦੀ ਫਿਰਦੀ ਦਹਦਿਸਾ ਜਲ ਪਰਬਤ ਬਨਰਾਇ॥ ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ॥’ (੩੨੨), ਸਮੁੰਦਰਾਂ, ਪਹਾੜਾਂ ਤੇ ਬਣਾਂ ਦੇ ਉੱਪਰ ਦੀ ਕਈ ਪ੍ਰਕਾਰ ਫਿਰਦੀ ਹੋਈ ਇੱਲ ਜਿੱਥੇ ਮੁਰਦਾ ਮਾਸ ਦੇਖਦੀ ਹੈ, ਖਾਣ ਆ ਬੈਠਦੀ ਹੈ। ਭਾਵ-ਸਾਧਨਾਹੀਣ ਤੇ ਮੂੰਹ ਦਾ ਗ੍ਯਾਨੀ ਵੱਡੀਆਂ ਉੱਚੀਆਂ-ਉੱਚੀਆਂ ਟਪਾਰਾਂ ਮਾਰਦਾ ਹੈ, ਪਰ ਜਿਥੇ ਵਿਸ਼ੇ ਭੋਗ ਦਾ ਸਮਾਂ ਆਉਂਦਾ ਹੈ ਤਾਂ ਰੁਕ ਨਹੀਂ ਸਕਦਾ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ