[ਸੰਛ:। ਸੰਸਕ੍ਰਿਤ, ਉਤ੍ਹ੍ਹਤਰ] ੧. ਉਤਰ ਦਿਸ਼ਾ, ਪਹਾੜ ਦਾ ਪਾਸਾ। ਯਥਾ- ‘ਉਤਰਿ ਦਖਿਣਿ ਪੁਬਿ ਦੇਸਿ ਪਸ੍ਚਮਿ ਜਸੁ ਭਾਖਹ’ (੧੩੯੩)। ੨. ਜਵਾਬ-’ਰੋਸ ਨ ਕੀਜੈ ਉਤਰੁ ਦੀਜੈ’ (੯੩੮)। ੩. [ਸੰਸਕ੍ਰਿਤ, ਅਵਤਰਣ। ਪ੍ਰਾਕ੍ਰਿਤ, ਉਤਤਰਣਾ। ਪੰਜਾਬੀ, ਉਤਰਣਾ] ਉਤਰ ਕੇ। ਯਥਾ: ‘ਉਤਰਿ ਅਵਘਟਿ ਸਰਵਰਿ ਨ੍ਹ੍ਹਾਵੈ’ (੪੧੧), (ਕਾਮਾਦੀ) ਕਠਨ ਘਾਟ ਉਤਰ ਕੇ ਸੰਤ ਸਰੋਵਰ ਵਿੱਚ ਨ੍ਹਾਵੇ। ੪. ਲੰਘਣਾ। ਯਥਾ- ‘ਜਉ ਗੁਰਦੇਉ ਤ ਉਤਰੈ ਪਾਰਿ’ (੧੧੬੬), ਪਾਰ ਲੰਘਦਾ ਹੈ (ਸੰਸਾਰ ਤੋਂ)। ੫. [ਕ੍ਰਿ:। ਦੇਸ਼ ਭਾਸ਼ਾ] ਬੈਠੀ ਹੋਈ। ਯਥਾ- ‘ਅੰਤਰਿ ਬਿਖਿਆ ਉਤਰੀ ਘੇਰੇ’ (੩੭੨)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ