[ਕ੍ਰਿ:। ਸੰਸਕ੍ਰਿਤ, ਉਤ੍ਹ੍ਹਥਾਪਨ। ਪੁ: ਪੰਜਾਬੀ, ਉਥਾਪਣਾ] ਪੁੱਟ ਸੁੱਟਣਾ, ਉਖੇੜਨਾ, ਉਠਾ ਦੇਣਾ। ਯਥਾ- ‘ਤਿਨਰ ਉਥਪਿ ਬਿਥਪਹਿ’ (੧੩੯੪), (ਭਾਵ ਔਗੁਣਾਂ ਨੂੰ ਰਿਦੇ ਤੋਂ) ਉਖੇੜ ਕੇ (ਸ਼ੁਭ ਗੁਣ) ਥਾਪ ਦੇਂਦੇ ਹਨ। ਤਥਾ-’ਖਿਨ ਮਹਿ ਥਾਪਿ ਉਥਾਪੇ’ (੯੧੫), ਪਲ ਵਿੱਚ ਥਾਪਦਾ (ਤੇ ਪਲ ਵਿੱਚ ਥਾਪ ਕੇ) ਉਖੇੜ ਸੁੱਟਦਾ ਹੈ। ਤਥਾ-’ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ’ (੭੦੬), ਅੱਖ ਦੇ ਫੋਰ ਵਿਖੇ ਉਤਪਤ ਅਰ ਨਾਸ਼ ਕਰਦਾ ਹੈ, ਅਜੇਹੀ ਸ਼ਕਤੀ ਵਾਲਾ ਦੂਜਾ ਕੋਈ ਨਹੀਂ ਹੈ। ਤਥਾ-’ਖਿਨ ਮਹਿ ਥਾਪਿ ਉਥਾਪਨਹਾਰਾ’ (੪੯੯)। ੧੦੭
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ