[ਸੰ:। ਸੰਸ: ਉਨ੍ਹ੍ਹਮਨਸ੍ਹ੍ਹ। ਇਸਦੇ ਅਸਲ ਅਰਥ ਹਨ, ਉਖੜੇ ਯਾ ਘਬਰਾਏ ਮਨ ਵਾਲਾ, ਪਰ ਯੋਗੀਆਂ ਨੇ ਇਕ ਮੁਦ੍ਰਾ ਦੇ ਨਾਮ ਲਈ ਇਹ ਪਦ ਵਰਤਿਆ ਹੈ-ਉਨਮਨਿ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤੁਰੀਆ ਤੇ ਮਨ ਦੀ ਉੱਚੀ ਅਵਸਥਾ ਲਈ ਵਰਤਿਆ ਹੈ, ਇਉਂ ਇਸ ਦੀ ਵਿਉਂਤਪਤੀ ਇਹ ਹੈ : ਉਤ=ਉਨ=ਉਚਾ, ਮਨ=ਦਿਲ। ਦਿਲ ਦਾ ਉੱਚਾ ਹੋਣਾ। ਉਨਮਨ*]। ਉੱਚਾ ਮਨ ਰਹਿਣ ਦੀ ਦਸ਼ਾ, ਤੁਰੀਆ ਪਦ। ਜਿਸ ਵੇਲੇ ਸਾਈਂ ਸਿਮਰਨ ਦੇ ਰਸ ਨਾਲ ਸੁਰਤ ਸੋਚ ਵਿਚਾਰ ਦੇ ਉੱਪਰ ਹਾਵੀ ਹੋ ਕੇ ਉੱਪਰ ਰਹਿੰਦੀ ਹੈ। ਜਦੋਂ ‘ਆਪਾ’ ਦ੍ਰਿਸ਼ਟਮਾਨ (ਗ਼ਲਤ ਮਫ਼ਊਲੀਅਤ) ‘ਤੇ ਫ਼ਤੇਹ ਪਾ ਕੇ ਸਾਖੀ ਯਾ ਦ੍ਰਿਸ਼ਟਪਾਦ (ਹਾਲਤ ਫ਼ਾਇਲੀਅਤ) ਵਿੱਚ ਰਹਿਣ ਲੱਗ ਜਾਂਦਾ ਹੈ, ਆਸ ਅੰਦੇਸੇ ਤੋਂ ਮਨ ਉੱਚਾ ਰਹਿੰਦਾ ਹੈ, ਸਰੀਰ ਹਲਕਾ, ਸੁਖੀ, ਟਿਕਿਆ ਤੇ ਸ਼ਾਂਤੀ ਪ੍ਰਤੀਤ ਕਰਦਾ ਹੈ। ਯਥਾ- ‘ਰਥੁ ਉਨਮਨਿ ਲਿਵ ਰਾਖਿ ਨਿਰੰਕਾਰਿ’ (੧੩੯੧), ਚੌਥੀ ਭੂਮਿਕਾ ਵਿੱਚ ਬ੍ਰਿਤੀ ਰੂਪ ਰਥ ਰਖਿਆ ਹੈ। ਤਥਾ-’ਪਵਨ ਪਤਿ ਉਨਮਨਿ ਰਹਨੁ ਖਰਾ’ (੯੭੨), (ਪਵਨ) ਜਦ ਜੀਵ ਦਾ ਤੁਰੀਆ ਵਿੱਚ ਰਹਿਣਾ ਹੋਇਆ ਹੈ ਖਰਾ। *ਹੱਠ ਯੋਗੀਆਂ ਦੀ ਇਕ ਮੁਦ੍ਰਾ ਦਾ ਨਾਮ ਉਨਮਨੀ ਹੈ, ਜਿਸ ਵਿੱਚ ਨੱਕ ਦੀ ਨੋਕ ਤੇ ਯਾ ਭਰਵੱਟਿਆਂ ਦੇ ਵਿਚਕਾਰ ਤਾੜੀ ਲਾਉਂਦੇ ਹਨ। ਪੁਰਾਤਨ ਜਨਮਸਾਖੀ ਵਿੱਚ ਆਇਆ ਹੈ।
ਉਨਮਨਿ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ