[email protected]

[ਸੰ:। ਸੰਸਕ੍ਰਿਤ, ਉਮਾ (ਪਾਰਬਤੀ) + ਪਤਿ] ਪਾਰਬਤੀ ਦਾ ਗਭਰੂ=ਸ਼ਿਵ। ਯਥਾ: ‘ਗੋਤਮ ਨਾਰਿ ਉਮਾਪਤਿ ਸ੍ਵਾਮੀ॥ ਸੀਸੁ ਧਰਨਿ ਸਹਸ ਭਗ ਗਾਮੀ॥’ (੭੧੦), ਇਸਦਾ ਅਨ੍ਵਯ ਇਉਂ ਹੈ : ਗੋਤਮ ਨਾਰਿ ਗਾਮੀ ਸਹਸ ਭਗ ਧਰਣ ਹੋ ਗਿਆ ਅਰ ਉਮਾਪਤਿ ਨੇ (ਸ੍ਵਾਮੀ) ਬ੍ਰਹਮਾ ਦਾ ਸਿਰ ਧਾਰਣ ਕੀਤਾ, ਅਰ ਇੰਦਰ ਗੋਤਮ ਦੀ ਨਾਰ ਦਾ ਧਰਮ ਹੀਨ ਕਰਨ ਕਰਕੇ ਹਜ਼ਾਰ ਭਗ ਧਾਰਨ ਕਰਦਾ ਭਯਾ। ਇਨ੍ਹਾਂ ਦੀ ਪੁਰਾਣਿਕ ਕਥਾ ਇਉਂ ਹੈ ਕਿ ਬ੍ਰਹਮਾ ਨੇ ਆਪਣੀ ਪੁੱਤ੍ਰੀ ਪਰ ਬੁਰੀ ਦ੍ਰਿਸ਼ਟ ਕੀਤੀ ; ਉਹ ਅਸਮਾਨ ਨੂੰ ਉੱਡ ਚਲੀ, ਬ੍ਰਹਮਾ ਨੇ ਪੰਜਵਾਂ ਸਿਰ ਬਣਾਇਆ, ਸੋ ਸਿਰ ਸ਼ਿਵ ਨੇ ਕੱਟ ਦਿੱਤਾ, ਪਰ ਸਿਰ ਸ਼ਿਵ ਦੇ ਹੱਥ ਨੂੰ ਚੰਬੜ ਗਿਆ। ਇਹੋ ਭਾਵ ‘ਸੀਸ ਧਾਰਨ’ ਦਾ ਹੈ। ਇਹ ਸੀਸ ਕਪਾਲਮੋਚਣ ਤੀਰਥ ਨ੍ਹਾਤਿਆਂ ਉਤਰਿਆ ਤੇ ਇੰਦ੍ਰ ਗੋਤਮ ਰਿਖੀ ਦੀ ਇਸਤ੍ਰੀ ਪੁਰ ਆਸ਼ਕ ਹੋ ਗਿਆ, ਅਰ ਛਲ ਕਰਕੇ ਉਸ ਦਾ ਧਰਮ ਨਸ਼ਟ ਕੀਤਾ। ਰਿਖੀ ਨੇ ਸਰਾਪ ਦਿੱਤਾ, ਇੰਦ੍ਰ ਦੇ ਸਰੀਰ ਪੁਰ ਹਜ਼ਾਰ ਭਗ ਦਾ ਚਿੰਨ੍ਹ ਹੋ ਗਿਆ। ਹਜ਼ਾਰ ਭਗ ਚਿੰਨ੍ਹ ਤੋਂ ਗਾਲਬਨ ਮੁਰਾਦ ਆਤਸ਼ਕ ਦੀ ਬੀਮਾਰੀ ਹੈ, ਜਿਸ ਨਾਲ ਸਾਰੇ ਬਦਨ ‘ਤੇ ਦਾਗ਼ ਪੈ ਜਾਂਦੇ ਹਨ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found