[ਗੁ:। ਸੰਸਕ੍ਰਿਤ, ਕਕ੍ਹ੍ਹਸ਼ਾ] ੧. ਲਾਂਗੜ ਵਾਲੀ ਧੋਤੀ। ਯਥਾ- ‘ਮਥੇ ਟਿਕਾ ਤੇੜਿ ਧੋਤੀ ਕਖਾਈ’ (੪੭੧), ਧੋਤੀ ਜਦ ਲੱਕ ਨਾਲ ਵਲੇਟੀਦੀ ਹੈ ਤਾਂ ਉਸ ਦਾ ਸਿਰ ਯਾ ਲਾਂਗੜ ਮੋੜ ਕੇ ਪਿੱਛੇ ਪਿੱਠ ਵੱਲ ਵਲੀ ਧੋਤੀ ਵਿੱਚ ਟੁੰਗ ਦੇਈਦਾ ਹੈ, ਇਸ ਧੋਤੀ ਨੂੰ ਕਖਾਈ ਕਹਿੰਦੇ ਹਨ। ਹੇਠਾਂ ਕੁਪੀਨ ਨਾ ਰੱਖਣ ਵਾਲੇ ਗ੍ਰਿਹਸਤੀ ਇਸ ਨੂੰ ਪਹਿਨਦੇ ਹਨ, ਕੁਪੀਨ ਰੱਖਣ ਵਾਲੇ ਸਾਧੂ ਏਹ ਧੋਤੀ ਨਹੀਂ ਬੰਨ੍ਹਦੇ। ੨. [ਸੰਸਕ੍ਰਿਤ, ਕਕਸ਼] ਸੁੱਕੇ ਘਾਹ ਦੇ ਰੰਗ ਵਰਗੀ, ਭਗਵੇ ਤੇ ਪੀਲੇ ਦੇ ਵਿਚਕਾਰ, ਬਦਾਮੀ ਰੰਗ ਦੀ। ਬਹੁਤ ਸਾਧੂ ਇਸ ਦੇ ਕੱਪੜੇ ਪਹਿਨਦੇ ਹਨ। ੨੮੦
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ