[ਸੰ:। ਸੰਸਕ੍ਰਿਤ, ਕਜ੍ਹ੍ਹਜਲ। ਪੰਜਾਬੀ, ਕੱਜਲ। ਹਿੰਦੀ, ਕਾਜਰ, ਕਾਜਲ] ਦੀਵੇ ਦੀ ਸਿਆਹੀ ਦਾ ਅੰਜਨ। ਮਿੱਟੀ ਦੇ ਦੀਵੇ ਦੀ ਲਾਟ ਉੱਪਰ ਜੋ ਕੱਚੀ ਮਿੱਟੀ ਦਾ ਚਪਣ ਲਾ ਕੇ ਲਾਟ ਦੀ ਲਗੀ ਸ਼ਾਹੀ ਕੱਠੀ ਕਰਦੇ ਹਨ, ਉਹ ਸ਼ਾਹੀ ਅੱਖਾਂ ਵਿੱਚ ਲਾਂਦੇ ਹਨ, ਉਸ ਨੂੰ ਕੱਜਲ ਕਹਿੰਦੇ ਹਨ। ਯਥਾ- ‘ਕਜਲ ਰੇਖ ਨ ਸਹਦਿਆ’ (੧੩੭੮), ਤਥਾ- ‘ਬਾਗਾ ਪਹਰਹਿ ਕਜਲੁ ਝਰੈ’ (੧੦੧੬)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ