[ਗੁ:। ਪੰਜਾਬੀ, ਕਮਲਾ। ਦੇਸ਼ ਭਾਸ਼ਾ, ਕਬਰਾ। ‘ਮ’ ਦੀ ‘ਬ’ ਨਾਲ, ‘ਲ’ ਦੀ ‘ਰ’ ਨਾਲ ਸ੍ਵਰਣਤਾ] ਕਮਲਾ, ਪਾਗਲ। ਯਥਾ- ‘ਜਿਉ ਕਨਿਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ’ (੧੨੦੩), ਭਾਵ ਜੀਵ ਕੁਠਾਲੀ ਦੇ ਸੋਨੇ ਵਾਂਙੂ ਕਮਲਾ ਹੋਇਆ ਫਿਰਦਾ ਹੈ, ਜਦ ਮੈਲ ਨਿਕਲ ਜਾਂਦੀ ਹੈ, ਸ਼ੁੱਧ ਹੋ ਕੇ ਸਥਿਰ ਹੋ ਜਾਂਦਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ