[ਸੰ:। ਸੰਸਕ੍ਰਿਤ, ਕਰਣ=ਕੰਮ] ੧. ਕਰਨ ਵਾਲਾ। ਯਥਾ- ‘ਕਰਣ ਕਰੀਮ ਨ ਜਾਤੋ ਕਰਤਾ’ (੧੦੨੦), ਜੋ ਕਰਣਹਾਰ ਕਰਤਾ ਕਰੀਮ=ਕ੍ਰਿਪਾਲੂ ਹੈ ਸੋ ਨਹੀਂ ਜਾਤਾ। ਤਥਾ-’ਕਰਣ ਕਾਰਨ ਏਕੁ ਓਹੀ’ (੫੧)। ੨. [ਸੰਸਕ੍ਰਿਤ, ਕਰਣਾ] ਰੋਣਾ, ਕੀਰਨੇ। ਯਥਾ- ‘ਕਰਣ ਪਲਾਹ ਮਿਟਹਿ ਬਿਲਲਾਟਾ’ (੧੦੦੪)। ਦੇਖੋ, ‘ਕਰਣ ਪਲਾਹ’ ੩. ਕਾਰਜ। ਯਥਾ- ‘ਹੋਰੁ ਨਾਹੀ ਕਰਣ ਕਰੇਣ’ (੧੩੬), ਭਾਵ ਹੋਰ ਕੋਈ ਨਹੀਂ ਕਾਰਜ ਕਰਨ ਵਾਲਾ। ਦੇਖੋ, ‘ਕਰਣ ਕਰੇਣ’, ‘ਕਰਨ ਕਾਰਣ’
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ