[ਸੰ:। ਸੰਸਕ੍ਰਿਤ, ਯਕ੍ਰਿਤ* । ਹਿੰਦੀ, ਪੁ: ਪੰਜਾਬੀ, ਕ੍ਰੇਜਾ। ਪੰਜਾਬੀ, ਕਲੇਜਾ] ਸਰੀਰ ਦਾ ਇਕ ਅੰਦਰਲਾ ਅੰਗ ਹੈ, ਜਿਸ ਵਿੱਚ ਪਿੱਤ ਰਹਿੰਦਾ ਹੈ, ਪਰੰਤੂ ਬੋਲ ਚਾਲ ਦੇ ਮੁਹਾਵਰੇ ਤੇ ਕਵਿਤਾ ਵਿੱਚ ਪਦ ‘ਕਲੇਜਾ’ ਤੇ ‘ਜਿਗਰ’ ਦੋਇ ਦਿਲ ਦੇ ਅਰਥਾਂ ਵਿੱਚ ਵਰਤੀਂਦੇ ਹਨ ਤੇ ਭਾਵ ਵਿੱਚ ਮਨ ਤੇ ਮਨ ਦੇ ਭਾਵਾਂ ਦਾ ਸਾਰਾ ਵਰਤਾਉ ਲਿਆ ਜਾਂਦਾ ਹੈ। ਯਥਾ- ‘ਲਾਗਤ ਹੀ ਭੁਇ ਮਿਲਿ ਗਇਆ ਪਰਿਆ ਕਲੇਜੇ ਛੇਕੁ’ (੧੩੭੨)। ਦਿਲ ਤੇ ਦਿਲ ਦੇ ਭਾਵਾਂ ਤੋਂ ਛੁਟ ਮੁਹਾਵਰੇ ਵਿੱਚ ‘ਛਾਤੀ’ ਦੇ ਅਰਥਾਂ ਵਿੱਚ ਵੀ ਆਯਾ ਹੈ, ਜਿਵੇਂ ਕਹੀਦਾ ਹੈ, ਕਲੇਜੇ ਨਾਲ ਲਾ ਲਿਆ। *ਫ਼ਾਰਸੀ ਪਦ ਜਿਗਰ, ਗ਼ਾਲਬਨ ਇਸੇ ਯਕ੍ਰਿਤ ਪਦ ਤੋਂ ਬਣਿਆ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ