[ਸੰ:। ਪੰਜਾਬੀ, ਪਾਣੀ ਉੱਤੇ ਯਾ ਪੱਥਰਾਂ ਆਦਿ ਉੱਤੇ ਪਾਣੀ ਦੇ ਸੰਗ ਨਾਲ ਇਕ ਨਿੱਕੀ ਬ੍ਰੀਕ ਬੂਟੀ ਹੁੰਦੀ ਹੈ, ਜਿਸ ਨੂੰ ਜਲ ਦੀ ਮੈਲ ਸਮਝਿਆ ਜਾਂਦਾ ਹੈ] ੧. ਮੈਲ। ਯਥਾ- ‘ਮਿਟੈ ਭ੍ਰਮ ਕੀ ਕਾਈ’ (੬੮੪), ਮਨ ਦੀ ਮੈਲ ਦੂਰ ਨਾ ਹੋਈ। ੨. [ਸੰ: ਨਾ:। ਲ: ਪੰਜਾਬੀ] ਕੋਈ। ਯਥਾ- ‘ਕਾਈ ਆਸ ਨ ਪੁੰਨੀਆ’ (੩੧੭), ਤਥਾ-’ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ’ (੭੬੨), ਤਥਾ-’ਤਿਨਾ ਭਿ ਕਾਈ ਕਾਰ’।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ