[ਸੰ:। ਪ੍ਰਾਕ੍ਰਿਤ, ਕਤ੍ਤੀ। ਪੰਜਾਬੀ, ਕਾਤੀ] ੧. ਛੁਰੀ। ਯਥਾ- ‘ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ’ (੧੬੮), ਜਿਹਾ ਕੁ ਤੀਹ ਬੱਤੀ ਦੰਦਾਂ ਰੂਪ ਕਾਤੀਆਂ ਵਿਖੇ ਹਰੀ (ਮਾਸ) ਜਿਹਵਾ ਦੀ ਰਖ੍ਯਾ ਕਰਦਾ ਹੈ। ਤਥਾ- ‘ਕਲਿ ਕਾਤੀ ਰਾਜੇ ਕਾਸਾਈ’ (੧੪੫), ਕਲਜੁਗ ਛੁਰੀ ਹੈ, ਰਾਜੇ ਕਸਾਈ ਹੋ ਰਹੇ ਹਨ, ਭਾਵ ਜੀਵਾਂ ਨੂੰ ਕੁਹੰਦੇ ਹਨ। ੨. [ਦੇਸ਼ ਭਾਸ਼ਾ, ਕਾਤੀ = ਕਤਰਨ ਵਾਲੀ] ਕੈਂਚੀ। ਯਥਾ- ‘ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ’ (੪੮੫)। ੨੯੨
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ