[ਗੁ:। ਫ਼ਾਰਸੀ] ੧. ਅਸਰ ਕਰਨ ਵਾਲਾ, ਸ੍ਰੇਸ਼ਟ। ਯਥਾ- ‘ਸਤੁ ਸੰਤੋਖੁ ਨਗਰ ਮਹਿ ਕਾਰੀ’ (੧੦੩੭), ਇਹ ਦੇਹ ਨਗਰੀ ਵਿੱਚ ਸਤਿ ਸੰਤੋਖ (ਗੁਣ) ਹੀ ਸ੍ਰੇਸ਼ਟ ਹਨ। ੩੧੦ ੨. [ਗੁ:। ਸੰਸਕ੍ਰਿਤ, ਕਾਲ। ਪੰਜਾਬੀ, ਕਾਲਾ, ਕਾਲੀ। ਹਿੰਦੀ, ਕਾਰੀ] ਕਾਲੀ। ਯਥਾ- ‘ਕਾਜਰ ਕੋਠ ਮਹਿ ਭਈ ਨ ਕਾਰੀ’ (੩੮੪), ਕੱਜਲ ਦੀ ਕੋਠੀ ਵਿੱਚ ਕਾਲੀ ਨਹੀਂ ਹੋਈ। ੩. [ਦੇਸ਼ ਭਾਸ਼ਾ] ਲੀਕ। ਯਥਾ- ‘ਕਾਰੀ ਕਢੀ ਕਿਆ ਥੀਐ’ (੯੧)। ੪. [ਸੰ:। ਪੰਜਾਬੀ] ਔਸ਼ਧੀ, ਦਵਾਈ, ਸਿਧ ਔਸ਼ਧੀ। ਯਥਾ- ‘ਵੈਦੁ ਕਿ ਜਾਣੈ ਕਾਰੀ ਜੀਉ’ (੯੯੩)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ