ਅ਼. [قاروُں] ਕ਼ਾਰੂੰ. Korah. ਇਸਰਾਈਲ ਵੰਸ਼ੀ ਯਸ਼ਰ (Izhar) ਦਾ ਪੁਤ੍ਰ, ਜੋ ਮਿਸਰ ਵਿੱਚ ਵਡਾ ਧਨੀ ਅਤੇ ਕੰਜੂਸਾਂ ਦਾ ਸਰਤਾਜ ਸੀ. ਇਸ ਦਾ ਜਿਕਰ ਕੁਰਾਨ ਵਿੱਚ ਭੀ ਆਇਆ ਹੈ. ਦੇਖੋ, ਕ਼ੁਰਾਨ ਸੂਰਤ ੨੯, ਆਯਤ ੩੮ ਅਤੇ ਸੂਰਤ ੨੮, ਆਯਤ ੭੬- ੮੨. ਇਹ ਮੂਸਾ ਦੇ ਚਾਚੇ ਦਾ ਪੁਤ੍ਰ ਸੀ. ਯਹੂਦੀਆਂ ਦੇ ਗ੍ਰੰਥ Talmud ਵਿੱਚ ਲਿਖਿਆ ਹੈ ਕਿ ਕ਼ਾਰੂੰ ਦਾ ਖ਼ਜ਼ਾਨਿਆਂ ਦੀਆਂ ਕੁੰਜੀਆਂ ੩੦੦ ਖੱਚਰਾਂ ਦਾ ਬੋਝ ਸੀ. ਇਹ ਧਨ ਦੇ ਮਦ ਵਿੱਚ ਆਕੇ ਹਜਰਤ ਮੂਸਾ ਦੇ ਹੁਕਮਾਂ ਦੀ ਤਾਮੀਲ ਨਹੀਂ ਕਰਦਾ ਸੀ ਅਤੇ ਜ਼ਕਾਤ ਨਹੀਂ ਦਿੰਦਾ ਸੀ. ਮੂਸਾ ਦੇ ਸ੍ਰਾਪ ਨਾਲ ਕਾਰੂੰ ਖ਼ਜ਼ਾਨਿਆਂ ਸਮੇਤ ਜ਼ਮੀਨ ਵਿੱਚ ਗਰਕ ਹੋ ਗਿਆ.¹ ਭਾਈ ਸੰਤੋਖ ਸਿੰਘ ਆਦਿ ਅਨੇਕ ਇਤਿਹਾਸ ਲੇਖਕਾਂ ਨੇ ਕਾਰੂੰ ਨੂੰ ਰੂਮ ਦਾ ਬਾਦਸ਼ਾਹ ਲਿਖਕੇ ਭੁੱਲ ਕੀਤੀ ਹੈ, ਯਥਾ- ਰੂਮ ਵਲਾਇਤ ਜਹਾਂ ਮਹਾਨਾ। ਪਾਤਸ਼ਾਹ ਕਾਰੂੰ ਤਿਹ ਥਾਨਾ। x x ਤਿਨ ਕੋ ਸੁਖ ਦੇਨੇ ਕੇ ਹੇਤਾ। ਪੁਰ ਪ੍ਰਵਿਸ਼ੇ ਵੇਦੀਕੁਲਕੇਤਾ। ਕਾਰੂੰ ਕੇਰ ਦੁਰਗ ਜਹਿਂ ਭਾਰੀ। ਤਿਸ ਕੇ ਬੈਠੇ ਜਾਇ ਅਗਾਰੀ।” x x (ਨਾਪ੍ਰ. ਉੱਤਰਾਰਧ
ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ