[ਸੰ:। ਸੰਸਕ੍ਰਿਤ, ਕਰ੍ਹ੍ਹਦ=ਖੜੇ ਯਾ ਵਗਦੇ ਪਾਣੀ ਦੀ ਲਾਗਲੀ ਖੋਭੇ ਵਾਲੀ ਭੋਂ, ਚਿੱਕੜ।] ਪਾਣੀ ਤੇ ਮਿੱਟੀ ਨਾਲ ਰਲਿਆ ਹੋਇਆ ਥਾਂ ਜਿੱਥੇ ਪੈਰ ਖੁੱਭੇ। ਯਥਾ- ‘ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ’ (੧੩੬੪), ਨੀਚ ਚਿੱਕੜ ਵਤ (ਜਿਸ ਵਿੱਚ) ਬਹੁਤੀ ਨਿੰਮ੍ਰਤਾ ਹੈ, ਉਸ ਨੂੰ ਇਸ ਕਰਨੀ ਕਰ (ਕਮਲ) ਵਾਹਿਗੁਰੂ ਦਾ ਜਮਾਲ ਸੁੰਦਰਤਾ ਪ੍ਰਾਪਤ ਹੁੰਦੀ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ