[ਸੰ:। ਸੰਸਕ੍ਰਿਤ, ਕ੍ਰਿਸ਼੍ਹ੍ਹਣ, ਧਾਤੂ, ਕ੍ਰਿਸ਼੍ਹ੍ਹ=ਖਿਚਣਾ (ਮਨ ਨੂੰ)+ ਨਕ ਪ੍ਰਤੇ ਉਣਾਦੀ, ਵਾ ਕ੍ਰਿਖਿ=ਭੂ, ਣ=ਨਿਵਤੀ*] ੧. ਪ੍ਰਮਾਤਮਾ, ਪਰਮ ਬ੍ਰਹਮ। ਯਥਾ- ‘ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾਤ ਆਤਮਾ’ (੪੬੯), ਤਥਾ-’ਕ੍ਰਿਸਨ ਚਰਾਵਤ ਗਾਊ ਰੇ’ (੩੩੮), ਕ੍ਰਿਸ਼ਨ ਏਥੇ ਆਤਮਾ ਹੈ, ਗਊਆਂ ਇੰਦ੍ਰੀਆਂ ਨੂੰ ਸਰੀਰ ਰੂਪੀ ਬ੍ਰਿੰਦਾਬਨ ਵਿਖੇ ਚਾਰਦਾ ਹੈ। ੨. ਵਿਸ਼ਨੂੰ ਦੇ ਇਕ ਅਵਤਾਰ ਦਾ ਨਾਮ ਜੋ ਕਹਿੰਦੇ ਹਨ ਦ੍ਵਾਪਰ ਯੁਗ ਦੇ ਅੰਤ ਵਿੱਚ ਹੋਏ। ਮਹਾਂਭਾਰਤ ਦੇ ਯੁੱਧ ਵਿੱਚ ਆਪ ਦਾ ਵਿਸ਼ੇਸ਼ ਹਿੱਸਾ ਹੈ, ਗੀਤਾ ਦੇ ਕਰਤਾ ਆਪ ਮੰਨੇ ਜਾਂਦੇ ਹਨ। ਬਿੰ੍ਰਦਾਬਨ ਆਪਦਾ ਜਨਮ ਤੇ ਦ੍ਵਾਰਕਾ ਰਾਜਧਾਨੀ ਦੱਸੀ ਜਾਂਦੀ ਹੈ। *ਕ੍ਰਿਖਿ ਭੂੰ ਵਾਚ ਕੋ ਸ਼ਬਦ: ਣਸਚ ਨਿਰਵਰਤੀ, ਵਾਚਕ:, ਤਯੈਰੇਕਯ ਪਰਮ ਬ੍ਰਹਮ ਕ੍ਰਿਸ਼ਣ ਇਤਯ ਬਿਧਾਂਯਤੇ। ਸਤਾ ਮਤ੍ਰਾਂ ਔਰ ਸੇ ਰਹਤ, ਸਤਾ ਔਰ ਨਿਰਬ੍ਰਿਤੀ ਕੀ ਏਕਤਾ, ਉਹ ਪਰਮ ਬ੍ਰਹਮ ਕਾ ਨਾਮ ਕ੍ਰਿਸ਼ਨ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ