[email protected]

[ਸੰ:। ਸੰਸਕ੍ਰਿਤ, ਕੰਦ = ਗੰਢਦਾਰ ਜੜ੍ਹਾਂ, ਜੋ ਖਾਣ ਲਾਇਕ ਹੋਣ। ਮੂਲ = ਜੜ੍ਹ। ਵਿਸ਼ੇਸ਼ ਕਰਕੇ ਖਾਣ ਵਾਲੀ ਜੜ੍ਹ] ੧. ਇਸ ਤਰ੍ਹਾਂ ਕੰਦ ਮੂਲ ਦੇ ਅਰਥ ਬਣਦੇ ਹਨ, ਓਹ ਬਨਸਪਤੀ ਦੀਆਂ ਚੀਜ਼ਾਂ ਜੋ ਜ਼ਿਮੀਂ ਵਿੱਚੋਂ ਖਾਣ ਵਾਲੀਆਂ ਨਿਕਲਦੀਆਂ ਹਨ। ਜਿਸ ਤਰ੍ਹਾਂ ਆਲੂ, ਕਚਾਲੂ, ਰਤਾਲੂ, ਜ਼ਿਮੀਕੰਦ, ਸ਼ਕ੍ਰਕੰਦ ਯਾ ਮੂਲੀਆਂ, ਗਾਜਰਾਂ, ਗੋਂਗਲੂ। ੨. ਪਰੰਤੂ ਨੀਪਾਲ ਦੀ ਤ੍ਰਾਈ ਵਿਚ ਇਕ ਛੋਟੇ ਬੂਟੇ ਦੀ ਜੜ੍ਹ ਹੈ ਜੋ ਸਾਧੂ ਲੋਕ ਭੁੰਨ ਕੇ ਖਾਇਆ ਕਰਦੇ ਹਨ। ਜ਼ਿਮੀਕੰਦ ਯਾ ਰਤਾਲੂ ਹੈ ਯਾ ਉਨ੍ਹਾਂ ਵਰਗਾ। ੩. ਆਮ ਵਰਤਾਰੇ ਵਿਚ ਮੂਲ ਤਾਂ ਕਹਿੰਦੇ ਹਨ, ਓਹ ਜੋ ਖਾਣ ਲਾਇਕ ਜੜ੍ਹਾਂ ਵਰਗੀਆਂ ਗੰਢੀਆਂ ਯਾ ਬੇਰੇਸ਼ੇ ਲੰਬੀਆਂ ਯਾ ਗੋਲ ਵਸਤਾਂ ਜੋ ਜ਼ਿਮੀਂ ਦੇ ਅੰਦਰੋਂ ਨਿਕਲਣ ਤੇ ਕੰਦ ਓਹ ਫਲ ਜੋ ਵੇਲਾਂ ਬੂਟਿਆਂ ਬ੍ਰਿਛਾਂ ਦੇ ਨਾਲ ਲਟਕਣ, ਜੈਸੇ ਬਿਲ। ਯਥਾ- ‘ਕੰਦ ਮੂਲੁ ਆਹਾਰੋ ਖਾਈਐ’ (੯੩੮), ਤਥਾ- ‘ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ’ (੮੫੫)। ਇਹ ‘ਚੁਨੀ ਖਾਈਐ’ ਦਸਦਾ ਹੈ ਕਿ ‘ਕੰਦ’ ਐਸੀ ਸ਼ੈ ਹੈ ਜੋ ਜ਼ਿਮੀਂ ਵਿਚੋਂ ਨਹੀਂ ਪੁੱਟਣੀ ਪਰ ਬ੍ਰਿਛਾਂ ਤੋਂ ਢੱਠੀ ਚੁਣਦੇ ਹਨ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found