[ਸੰ:। ਸੰਸਕ੍ਰਿਤ, ਕਸ਼ਾਲ। ਪ੍ਰਾਕ੍ਰਿਤ, ਖਾਲ। ਪੰਜਾਬੀ, ਖਲ (ੜੀ, ਪੰਜਾਬੀ ਪ੍ਰਤੇ)=ਮੁਰਦਾਰ ਜਾਨਵਰ ਦੇ ਸਰੀਰ ਦਾ ਉਖੇੜਿਆ ਚਮੜਾ] ੧. ਖਲੜੂ, ਜਿਸ ਵਿੱਚ ਭੰਗ ਆਦਿਕ ਪਦਾਰਥ ਰੱਖਦੇ ਹਨ, ਜੋ ਮਰੇ ਪਸ਼ੂਆਂ ਦੇ ਚਮੜੇ ਦਾ ਹੁੰਦਾ ਹੈ। ਯਥਾ- ‘ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ’ (੭੨੧), ਭਾਵ ਮੇਰੇ ਚਿਤ ਵਿਖੇ ਤੇਰਾ ਭਉ ਰੂਪੀ ਭੰਗ (ਅਮਲ) ਹੋਵੇ। ੨. ਮਿਰਗ ਦਾ ਚਮੜਾ ਜੋ ਜੰਞੂ ਪਾਣ ਵੇਲੇ ਲੈਂਦੇ ਹਨ। ਯਥਾ- ‘ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨ੍ਹ੍ਹੀ’ (੩੫੮)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ