[ਸੰ:। ਸੰਸਕ੍ਰਿਤ, ਖਾਈਕਾ। ਅਰਬੀ, ਖੁੰਦਕ। ਪ੍ਰਾਕ੍ਰਿਤ, ਖਾਈਆ। ਪੰਜਾਬੀ, ਖਾਈ] ਕਿਲ੍ਹੇ ਦੇ ਆਲੇ ਦੁਆਲੇ ਪਾਣੀ ਦਾ ਨਾਲਾ ਯਾ ਨਹਿਰ ਜੋ ਦੁਸ਼ਮਨ ਨੂੰ ਕੰਧਾਂ ਤੋਂ ਦੂਰ ਰੱਖਦੀ ਹੈ। ਯਥਾ- ‘ਦੋਵਰ ਕੋਟ ਅਰੁ ਤੇਵਰ ਖਾਈ’ (੧੧੬੧), ਦੋਹਰਾ ਕੋਟ ਹੈ ਰਾਗ ਦ੍ਵੈਖ ਰੂਪੀ ਅਰ ਤਿਹਰੀ ਖਾਈ ਹੈ, ਰਜ ਤਮ ਸਤ ਰੂਪ। ਤਥਾ-’ਖਾਈ ਕੋਟੁ ਨ ਪਰਲ ਪਗਾਰਾ’ (੧੧੬੧), ਦੇਖੋ, ‘ਪਰਲ ਪਗਾਰਾ’ ੩੩੮
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ