[ਸੰ:। ਸੰਸਕ੍ਰਿਤ, ਕਸ਼ੀਰ] ੧. ਦੁੱਧ। ਯਥਾ- ‘ਨਾਮੁ ਤੁਮਾਰੋ ਖੀਰਾ’ (੭੧੩), ਆਪ ਦਾ ਨਾਮ ਦੁੱਧ ਹੈ ਵ ਦੁੱਧ ਵਤ ਪਾਲਕ ਹੈ। ਤਥਾ-’ਖੀਰ ਅਰਾਧਿ ਬਾਰਿਕੁ ਜਬ ਹੋਤਾ ਬਿਨੁ ਖੀਰੈ ਰਹਨੁ ਨ ਜਾਈ’ (੧੨੬੬)। ੨. ਪੰਜਾਬੀ ਵਿੱਚ ਖੀਰ-ਦੁੱਧ ਤੇ ਚੌਲ ਰਲਾ ਕੇ ਰਿੰਨ੍ਹਿਆ ਹੋਇਆ ਤੇ ਖੰਡ ਪਾ ਕੇ ਮਿੱਠਾ ਕੀਤਾ ਹੋਇਆ ਇਕ ਸ੍ਵਾਦੀਕ ਭੋਜਨ ਦਾ ਨਾਮ ਹੈ, ਜਿਸ ਵਿੱਚ ਕਦੇ ਘਿਉ ਵੀ ਪਾਂਦੇ ਹਨ। ਸੰਸਕ੍ਰਿਤ ਵਿੱਚ ਇਸ ਖੀਰ ਨੂੰ-ਕਸੈਰੇਯੀ-ਕਹਿੰਦੇ ਹਨ। ਯਥਾ- ‘ਰਸੁ ਅੰਮ੍ਰਿਤੁ ਖੀਰਿ ਘਿਆਲੀ’ (੯੬੭)। ੩. [ਸੰ:। ਸੰਸਕ੍ਰਿਤ, ਕਸ਼ੀਰ] ਖੀਰ, ਭਾਵ ਖੀਰ ਸਮੁੰਦਰ। ਯਥਾ- ‘ਰਤਨ ਉਪਾਇ ਧਰੇ ਖੀਰੁ ਮਥਿਆ ਹੋਰਿ ਭਖਲਾਏ ਜਿ ਅਸੀ ਕੀਆ’ (੩੫੧)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ