ਪਿੰਡ ਸ਼੍ਯਾਮਗੜ੍ਹ (ਜਿਲਾ ਕਰਨਾਲ) ਦੇ ਵਸਨੀਕ ਭਾਈ ਨੱਥਾ ਸਿੰਘ ਦੇ ਘਰ ਮਾਤਾ ਸੁਖਦੇਈ ਦੇ ਉਦਰ ਤੋਂ ਭਾਦੋਂ ਸੰਮਤ ੧੮੪੩ ਵਿੱਚ ਇੱਕ ਬਾਲਕ ਜਨਮਿਆ, ਜਿਸ ਦਾ ਨਾਉਂ ਅਮ੍ਰਿਤਸੰਸਕਾਰ ਵੇਲੇ ਜਸਵੰਤ ਸਿੰਘ ਰੱਖਿਆ ਗਿਆ. ਇਹ ਵਡੇ ਡੀਲ ਵਾਲਾ, ਸੁੰਦਰ ਸੁਸ਼ੀਲ ਅਤੇ ਚਤੁਰ ਸੀ. ਇਸ ਦੀ ਸ਼ਾਦੀ ਚੰਦਕੌਰ ਨਾਲ ਹੋਈ. ਆਸ ਪਾਸ ਦੇ ਸਿਰਕਰਦਿਆਂ ਦੀ ਸਲਾਹ ਨਾਲ ਜਸਵੰਤ ਸਿੰਘ ਕੁਰੜੀ¹ ਦਾ ਥਾਨੇਦਾਰ ਥਾਪਿਆ ਗਿਆ. ਇਸ ਨੇ ਆਪਣੀ ਅਹੁਦੇਦਾਰੀ ਦੇ ਸਮੇਂ ਡਾਕੂ ਚੋਰਾਂ ਨੂੰ ਅਜੇਹਾ ਦਬਾਇਆ ਕਿ ਸਾਰੇ ਸ਼ਾਂਤਿ ਵਰਤ ਗਈ. ਕੁਰੀ ਨਿਵਾਸੀ ਬਾਬਾ ਭਾਗ ਸਿੰਘ ਜੀ, ਨੌਰੰਗਾਬਾਦ ਵਾਲੇ ਬਾਬਾ ਬੀਰ ਸਿੰਘ ਜੀ ਅਤੇ ਊਨੇ ਵਾਲੇ ਬਾਬਾ ਸਾਹਿਬ ਸਿੰਘ ਜੀ ਦੀ ਸੰਗਤਿ ਨਾਲ ਜਸਵੰਤ ਸਿੰਘ ਜੀ ਪੂਰਣ ਸੰਤ ਹੋ ਗਏ. ਆਪ ਦਾ ਕੰਠ ਵਡਾ ਸੁਰੀਲਾ ਸੀ, ਗੁਰਬਾਣੀ ਦਾ ਪਾਠ ਅਜੇਹੇ ਪ੍ਰੇਮਭਾਵ ਨਾਲ ਕਰਦੇ ਕਿ ਪੱਥਰ ਜੇਹੇ ਦਿਲ ਭੀ ਮੋਮ ਬਣ ਜਾਂਦੇ. ਬਾਬਾ ਜਸਵੰਤ ਸਿੰਘ ਜੀ ਨੇ ਮਾਝੇ ਵਿੱਚ ਗੁਰਮਤ ਦਾ ਬਹੁਤ ਪ੍ਰਚਾਰ ਕੀਤਾ ਅਤੇ ਮੁਲਤਾਨ, ਪੰਜਾਸਾਹਿਬ, ਹਜਰੋ, ਖੈਰਾਬਾਦ, ਨੌਸ਼ਹਿਰਾ, ਪਸ਼ੌਰ, ਜਲਾਲਾਬਾਦ, ਕਾਬੁਲ, ਬੁਖਾਰਾ ਆਦਿ ਅਸਥਾਨਾਂ ਵਿੱਚ ਰਹਿਕੇ ਅਨੇਕ ਜੀਵਾਂ ਨੂੰ ਕਰਤਾਰ ਦੇ ਪ੍ਰੇਮੀ ਬਣਾਇਆ. ਬਾਬਾ ਜਸਵੰਤ ਸਿੰਘ ਜੀ ਦਾ ਚਾਟੜਾ ਟਹਿਲ ਸਿੰਘ ਆਪਣੇ ਤਾਈਂ ਅ਼ਲੀ, ਆਪਣੇ ਗੁਰਭਾਈ ਗੁਲਾਬ ਸਿੰਘ ਨੂੰ ਮੁਹ਼ੰਮਦ ਅਤੇ ਜਸਵੰਤ ਸਿੰਘ ਜੀ ਨੂੰ ਖ਼ੁਦਾ ਆਖਿਆ ਕਰਦਾ ਸੀ, ਇਸ ਲਈ ਖ਼ੁਦਾ ਸਿੰਘ” ਨਾਉਂ ਪ੍ਰਸਿੱਧ ਹੋ ਗਿਆ. ਚਿੱਲੀਆਂਵਾਲੇ ਦੀ ਲੜਾਈ ਪਿੱਛੋਂ ਖੁਦਾ ਸਿੰਘ ਜੀ ਨੂੰ ਸ਼ੱਕ ਦੀ ਹਾਲਤ ਵਿੱਚ ਅੰਗ੍ਰੇਜ਼ਾਂ ਨੇ ਕੁਝ ਚਿਰ ਕੈਦ ਰੱਖਿਆ
ਖੁਦਾ ਸਿੰਘ
ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ